ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਪਰਮੀਸ਼ ਵਰਮਾ ਦੀਆਂ ਇਨ੍ਹਾਂ ਕਿਊਟ ਬੱਚਿਆਂ ਦੇ ਨਾਲ ਸ਼ੇਅਰ ਕੀਤੀਆਂ ਤਸਵੀਰਾਂ

Written by  Lajwinder kaur   |  May 14th 2020 12:02 PM  |  Updated: May 14th 2020 12:05 PM

ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਪਰਮੀਸ਼ ਵਰਮਾ ਦੀਆਂ ਇਨ੍ਹਾਂ ਕਿਊਟ ਬੱਚਿਆਂ ਦੇ ਨਾਲ ਸ਼ੇਅਰ ਕੀਤੀਆਂ ਤਸਵੀਰਾਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਰ ਨਾਲ ਛੜਾ ਯਾਨੀ ਕਿ ਪਰਮੀਸ਼ ਵਰਮਾ, ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਛੋਟੇ ਬੱਚਿਆਂ ਦੇ ਨਾਲ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅੜਬਾਂ ਨਾਲ ਅੜਬ ਆਂ

ਸੱਚਿਆਂ ਨਾਲ ਸੱਚੇ ਆਂ,

ਸਿਆਣਿਆਂ ਨਾਲ ਸਿਆਣੇ

ਤੇ ਬੱਚਿਆਂ ਨਾਲ ਬੱਚੇ ਆਂ.’

ਇਨ੍ਹਾਂ ਫੋਟੋਆਂ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।A

ਪਰਮੀਸ਼ ਵਰਮਾ ਨੂੰ ਛੋਟੋ ਬੱਚਿਆਂ ਦੇ ਨਾਲ ਕਾਫੀ ਲਗਾਅ ਹੈ । ਉਹ ਅਕਸਰ ਹੀ ਆਪਣੀ ਭਤੀਜੀ ਅੰਬਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਨੇ ।

 

View this post on Instagram

 

She’s my Calm in the Chaos ?

A post shared by Parmish Verma (@parmishverma) on

ਪਰਮੀਸ਼ ਵਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਗਾਇਕੀ ਦੇ ਨਾਲ-ਨਾਲ ਡਾਇਰੈਕਸ਼ਨ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਲਗਾਤਾਰ ਮੱਲਾਂ ਮਾਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਆਮ ਜਿਹੇ ਮੁੰਡੇ’ ਦਰਸ਼ਕਾਂ ਦੇ ਸਨਮੁਖ ਹੋਇਆ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹ ਲਾਕਡਾਊਨ ‘ਚ ਲੋੜਵੰਦ ਲੋਕਾਂ ਦੀ ਸੁੱਕੇ ਰਾਸ਼ਨ ਦੇ ਨਾਲ ਮਦਦ ਵੀ ਕਰ ਰਹੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network