ਪਰਮੀਸ਼ ਵਰਮਾ ਦਾ ਨਵਾਂ ਵਿਵਾਦ, ਗਾਇਕ ਨੇ ਸਟੋਰੀ ਪਾ ਕੇ ਕੱਢੀ ਭੜਾਸ, ਜਾਣੋ ਕੀ ਹੈ ਮਾਮਲਾ!
Parmish Verma News: ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਹਾਲ ਹੀ ‘ਚ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਦਾ ਵਿਵਾਦ ਹੋਇਆ ਸੀ। ਦੋਵਾਂ ਨੇ ਇੱਕ ਦੂਜੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਨਿਸ਼ਾਨੇ ਸਾਧੇ ਸਨ। ਲੋਕ ਅਜੇ ਇਸ ਮਾਮਲੇ ਨੂੰ ਭੁੱਲੇ ਵੀ ਨਹੀਂ ਸੀ ਕਿ ਹੁਣ ਪਰਮੀਸ਼ ਵਰਮਾ ਨਵੇਂ ਵਿਵਾਦ ‘ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਮਾਮਲਾ ਸ਼ੈਰੀ ਮਾਨ ਨਾਲ ਨਹੀਂ, ਬਲਕਿ ਪੰਜਾਬੀ ਸੰਗੀਤਕਾਰ ਤੇ ਗਾਇਕ ਬੀ ਪਰਾਕ ਨਾਲ ਜੁੜਿਆ ਹੈ।
image source: instagram
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਦੇਣ ਚਾਹੁੰਦੀ ਸੀ ਵਿਰਾਟ ਕੋਹਲੀ ਨੂੰ ਜਨਮਦਿਨ 'ਤੇ ਸਰਪ੍ਰਾਈਜ਼, ਪਰ ਹੱਥੋਂ ਡਿੱਗਿਆ ਕੇਕ, ਦੇਖੋ ਵੀਡੀਓ
ਦੱਸ ਦਈਏ ਇਹ ਵਿਵਾਦ ਪਰਮੀਸ਼ ਵਰਮਾ ਦੀ ਇੱਕ ਇੰਸਟਾਗ੍ਰਾਮ ਦੀ ਸਟੋਰੀ ਤੋਂ ਬਾਅਦ ਸ਼ੁਰੂ ਹੋਇਆ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?
ਦਰਅਸਲ, ਹਾਲ ਹੀ ‘ਚ ਇੱਕ ਨਿੱਜੀ ਚੈਨਲ ਨੇ ਖਬਰ ਲਗਾਈ ਸੀ ਕਿ ਜਿਸ ‘ਚ ਕਿਹਾ ਗਿਆ ਕਿ ਪਰਮੀਸ਼ ਵਰਮਾ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕੀਤੀ ਗਈ ਜਿਚ ਵਿੱਚ ਉਨ੍ਹਾਂ ਨੇ ਬੀ ਪਰਾਕ ‘ਤੇ ਤੰਜ ਕੱਸਿਆ ਹੈ। ਇਹ ਖਬਰ ਮੀਡੀਆ ‘ਚ ਆਉਣ ਤੋਂ ਬਾਅਦ ਪਰਮੀਸ਼ ਬੁਰੀ ਤਰ੍ਹਾਂ ਭੜਕੇ ਹੋਏ ਨਜ਼ਰ ਆ ਰਹੇ ਹਨ।
image source: instagram
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲੰਬੀ ਚੌੜੀ ਪੋਸਟ ਪਾ ਕੇ ਚੈਨਲ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਲਿਖਿਆ, "ਮੈਂ ਸੱਚਮੁੱਚ ਤੁਹਾਡੇ ਸੋਸ਼ਲ ਮੀਡੀਆ ਪੇਜ ਨੂੰ ਲਾਈਕ ਕਰਦਾ ਹਾਂ, ਪਰ ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਕਿਸੇ ਬਾਰੇ ਇਸ ਤਰ੍ਹਾਂ ਝੂਠੀ ਅਫਵਾਹਾਂ ਫੈਲਾਓ। ਮੈਂ ਉਹ ਪੋਸਟ ਸਿਰਫ਼ ਮਜ਼ਾਕ ਦੇ ਤੌਰ ‘ਤੇ ਸ਼ੇਅਰ ਕੀਤੀ ਸੀ। ਫਿਰ ਤੁਸੀਂ ਬਿਨਾਂ ਜਾਣੇ ਬਿਨਾਂ ਸੋਚੇ ਆਪਣੇ ਵੱਲੋਂ ਵਿਵਾਦ ਕਿਉਂ ਖੜਾ ਕਰ ਰਹੇ ਹੋ? ਕਿਉਂ ਸੋਸ਼ਲ ਮੀਡੀਆ ਦਾ ਇਸਤੇਮਾਲ ਨਫਰਤ ਫੈਲਾਉਣ ਲਈ ਕਰ ਰਹੇ ਹੋ?"
image source: instagram
ਪਰਮੀਸ਼ ਨੇ ਅੱਗੇ ਲਿਖਿਆ ਹੈ, "ਮੈਂ ਆਪਣੇ ਫੈਨਜ਼ ਲਈ ਗਾਣੇ ਬਣਾਉਂਦਾ ਅਤੇ ਗਾਉਂਦਾ ਹਾਂ, ਨਫਰਤ ਕਰਨ ਵਾਲਿਆਂ ਲਈ ਨਹੀਂ। ਸੋ ਮੈਨੂੰ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ।"
ਗਾਇਕ ਪਰਮੀਸ਼ ਵਰਮਾ ਨੇ ਇੱਕ ਹੋਰ ਸਟੋਰੀ ਪੋਸਟ ਕੀਤੀ ਹੈ ਜਿਸ ਵਿੱਚ ਲਿਖਿਆ ਗਿਆ ਹੈ। ਪਰਮੀਸ਼ ਨੇ ਕਿਹਾ, "ਮੈਂ ਸੋਸ਼ਲ ਮੀਡੀਆ ਤੇ ਆਪਣੇ ਫੈਨਜ਼ ਤੇ ਚਾਹੁਣ ਵਾਲਿਆਂ ਦੀ ਖਾਤਰ ਹਾਂ...ਮੈਂ ਇੱਥੇ ਦੁਨੀਆ ਜਿੱਤਣ ਲਈ ਨਹੀਂ ਆਇਆ...ਸੋ ਮੈਂ ਸੋਸ਼ਲ ਮੀਡੀਆ ‘ਤੇ ਬੈਠ ਕੇ ਉਨ੍ਹਾਂ ਲੋਕਾਂ ਨਾਲ ਬਹਿਸ ਨਹੀਂ ਕਰਾਂਗਾ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ। ਕਿਉਂਕਿ ਮੈਨੂੰ ਪਤਾ ਹੈ ਕਿ ਇਨ੍ਹਾਂ ਗੱਲਾਂ ਦਾ ਨੈਗਟਿਵ ਨਤੀਜਾ ਹੀ ਨਿਕਲਦਾ ਹੈ...ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਕੋਈ ਗੱਲ ਨਹੀਂ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ...ਉਨ੍ਹਾਂ ਲੋਕਾਂ ਨੂੰ ਫਾਲੋ ਕਰੋ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ...ਮੈਂ ਤਾਂ ਇੱਥੇ ਆਪਣੇ ਚਾਹੁਣ ਵਾਲਿਆਂ ਲਈ ਆਇਆ ਹਾਂ’।
image source: instagram
ਦੱਸ ਦਈਏ ਪਰਮੀਸ਼ ਵਰਮਾ ਇਸ ਸਾਲ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਧੀ ਨੂੰ ਜਨਮ ਦਿੱਤਾ। ਦੋਵਾਂ ਨੇ ਆਪਣੀ ਧੀ ਦਾ ਨਾਮ ਸਦਾ ਰੱਖਿਆ ਹੈ। ਗਾਇਕ ਪਰਮੀਸ਼ ਅਕਸਰ ਹੀ ਆਪਣੀ ਬੱਚੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਪਰ ਅਜੇ ਤੱਕ ਉਨ੍ਹਾਂ ਨੇ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ।