ਪਰਮੀਸ਼ ਵਰਮਾ ਨੇ ਆਪਣੀ ਮਾਂ ਦੇ ਲਈ ਦੁਆ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Lajwinder kaur | May 10, 2021

ਗਾਇਕ ਪਰਮੀਸ਼ ਵਰਮਾ (𝐏𝐀𝐑𝐌𝐈𝐒𝐇 𝐕𝐄𝐑𝐌𝐀) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਪਿਆਰੀ ਜਿਹੀ ਤਸਵੀਰ ਪੋਸਟ ਕੀਤੀ ਹੈ।

singer and actor parmish verma image credit: instagram

ਹੋਰ ਪੜ੍ਹੋ : ਦੇਖੋ ਵੀਡੀਓ -ਜੈਜ਼ੀ ਬੀ ਤੇ ਬੱਬੂ ਮਾਨ ਦਾ ਨਵਾਂ ਗੀਤ ‘ਪੁਰਾਣੀ ਯਾਰੀ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

singer parmish verma post on happy mother's day image credit: instagram

ਉਨ੍ਹਾਂ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ-‘ਇੱਕ ਕਿਰਪਾ ਮੇਰੀ ਮਾਂ ਦੀ..ਹੈਪੀ ਮਦਰਸ ਡੇਅ..ਲਵ ਯੂ ਮਾਂ’ । ਉਨ੍ਹਾਂ ਨੇ ਇਸ ਖ਼ਾਸ ਦਿਨ ਆਪਣੀ ਮਾਂ ਨੂੰ ਫੁੱਲਾਂ ਦੇ ਗੁਲਦਸਤੇ ਦਿੱਤੇ ਤੇ ਪਰਮਾਤਮਾ ਅੱਗੇ ਆਪਣੀ ਮਾਂ ਦੇ ਲਈ ਦੁਆ ਕੀਤੀ । ਇਹ ਪੋਸਟ ਹਰ ਇੱਕ ਨੂੰ ਪਸੰਦ ਆ ਰਹੀ ਹੈ। ਦੋ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ।

parmish verma upcoming movie main te bapu image credit: instagram

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਮੇਰੀ ਮਰਜ਼ੀ’ ਦਰਸ਼ਕਾਂ ਦੇ ਰੁਬਰੂ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰਮੀਸ਼ ਵਰਮਾ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਹ ਆਪਣੇ ਨਵੇਂ ਫ਼ਿਲਮੀ ਪ੍ਰੋਜੈਕਟਸ ਉੱਤੇ ਵੀ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ਸੋਨਮ ਬਾਜਵਾ ਦੇ ਨਾਲ ‘ਜਿੰਦੇ ਮੇਰੀਏ’ ‘ਚ ਨਜ਼ਰ ਆਏ ਸੀ।

punjabi Singer parmish verma image credit: instagram

 

You may also like