ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਵੀ ਲਾਡੀ ਚਾਹਲ ਦੇ ਗੀਤ ‘ਮਾਹੀ’ ‘ਚ ਫੀਚਰਿੰਗ ਕਰਦਾ ਆਇਆ ਨਜ਼ਰ, ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

written by Shaminder | January 20, 2023 05:17pm

ਪਰਮੀਸ਼ ਵਰਮਾ (Parmish Verma)ਜਿੱਥੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉੱਥੇ ਹੀ ਉਨ੍ਹਾਂ ਦਾ ਭਰਾ ਸੁਖਨ ਵਰਮਾ (Sukhan Verma) ਵੀ ਗੀਤਾਂ ‘ਚ ਬਤੌਰ ਮਾਡਲ ਫੀਚਰਿੰਗ ‘ਚ ਨਜ਼ਰ ਆ ਰਿਹਾ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਲਾਡੀ ਚਾਹਲ ਨੇ ਅਤੇ ਬੋਲ ਵੀ ਖੁਦ ਉਸ ਨੇ ਖੁਦ ਹੀ ਲਿਖੇ ਹਨ ।

Sukhan Verma image Source : Youtube

ਹੋਰ ਪੜ੍ਹੋ : ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਪੁੱਜੀ ਹਿਮਾਂਸ਼ੀ ਖੁਰਾਣਾ ਹੱਥਾਂ ‘ਚ ਚੂੜਾ ਪਾਈ ਆਈ ਨਜ਼ਰ, ਤਸਵੀਰਾਂ ਵੇਖ ਪ੍ਰਸ਼ੰਸਕਾਂ ਨੇ ਕਿਹਾ ‘ਤੁਸੀਂ ਵਿਆਹ ਕਰਵਾ ਲਿਆ’

ਸੁਖਨ ਵਰਮਾ ਲਾਡੀ ਚਾਹਲ ਦੇ ਗੀਤ ‘ਚ ਬਤੌਰ ਮਾਡਲ ਨਜ਼ਰ ਆ ਰਹੇ ਹਨ। ਲਾਡੀ ਚਾਹਲ ਦਾ ਇਹ ਗੀਤ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਇਹ ਇੱਕ ਸੈਡ ਸੌਂਗ ਹੈ । ਜਿਸ ‘ਚ ਇੱਕ ਮੁੰਡੇ ਦੀ ਬੇਵਫਾਈ ਨੂੰ ਬਿਆਨ ਕੀਤਾ ਗਿਆ ਹੈ ।

Laddi Chahal Song, image Source : Youtube

ਹੋਰ ਪੜ੍ਹੋ : ਪਿਤਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ, ਪਿਉ ਪੁੱਤਰ ਦੀ ਜੋੜੀ ਵੇਖ ਫੈਨਸ ਹੋਏ ਭਾਵੁਕ

ਜਿਸ ‘ਚ ਇੱਕ ਕੁੜੀ ਮੁੰਡੇ ਦੇ ਪਿਆਰ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਕੁੜੀ ਇੱਕ ਮੁੰਡੇ ਨੂੰ ਦਿਲੋਂ ਚਾਹੁੰਦੀ ਹੈ, ਪਰ ਮੁੰਡਾ ਉਸ ਦੇ ਨਾਲ ਬੇਵਫਾਈ ਕਰਦਾ ਹੈ ।ਜਿਸ ਤੋਂ ਬਾਅਦ ਉਸ ਕੁੜੀ ਦਾ ਦਿਲ ਟੁੱਟ ਜਾਂਦਾ ਹੈ ।ਗੀਤ ਦੇ ਅਖੀਰ ‘ਚ ਪਰਮੀਸ਼ ਵਰਮਾ ਵੀ ਨਜ਼ਰ ਆ ਰਹੇ ਹਨ ।

Laddi Chahal Song image Source : Youtube

ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਬਤੌਰ ਮਾਡਲ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ ।ਪਰ ਇਸ ਗੀਤ ‘ਚ ਉਨ੍ਹਾਂ ਨੂੰ ਫੀਚਰ ਕੀਤਾ ਗਿਆ ਹੈ । ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ਵੀ ਦਿੱਤੀਆਂ ਹਨ ।

You may also like