‘ਜਿੰਦੇ ਮੇਰੀਏ’ ਦਾ ਰੋਮਾਂਟਿਕ ਗੀਤ ‘ਤੇਰੇ ਬਿਨ’ ਹੋਇਆ ਰਿਲੀਜ਼, ਇੱਕ-ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆ ਰਹੇ ਨੇ ਪਰਮੀਸ਼ ਤੇ ਸੋਨਮ, ਦੇਖੋ ਵੀਡੀਓ

written by Lajwinder kaur | January 06, 2020

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਤੇ ਐਕਟਰੈੱਸ ਸੋਨਮ ਬਾਜਵਾ ਹੋਰਾਂ ਦੀ ਆਉਣ ਵਾਲੀ ਫ਼ਿਲਮ ‘ਜਿੰਦੇ ਮੇਰੀਏ’ ਜਿਸ ਦੀ ਦਰਸ਼ਕ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਖ਼ੂਬਸੂਰਤ ਗੀਤ ਦਰਸ਼ਕਾਂ ਦੀ ਝੋਲੀ ਪੈ ਰਹੇ ਹਨ। ਅਜਿਹੇ ‘ਚ ਇੱਕ ਹੋਰ ਨਵਾਂ ਗੀਤ ‘ਤੇਰੇ ਬਿਨ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੇ ਗੱਲ ਕਰੀਏ ਇਸ ਗੀਤ ਦੀ ਤਾਂ ਅਭਿਜੀਤ ਸ਼੍ਰੀਵਾਸਤਵ ਨੇ ਆਪਣੀ ਪਿਆਰੀ ਆਵਾਜ਼ ‘ਚ ਗਾਇਆ ਹੈ। ਅਭਿਜੀਤ ਸ਼੍ਰੀਵਾਸਤਵ ਇਸ ਤੋਂ ਪਹਿਲਾਂ ਵੀ ਪਰਮੀਸ਼ ਵਰਮਾ ਦੇ ਲਈ ਗੀਤ ਗਾ ਚੁੱਕੇ ਹਨ। ਜੀ ਹਾਂ ਸਾਲ 2019 ‘ਚ ਆਈ ‘ਦਿਲ ਦੀਆਂ ਗੱਲਾਂ’ ਦਾ ਟਾਈਟਲ ਟਰੈਕ ਗਾ ਚੁੱਕੇ ਹਨ। ਜਿਸ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਰੋਮਾਂਟਿਕ ਗੀਤ ‘ਤੇਰੇ ਬਿਨ’ ਦਾ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ। ਹੋਰ ਵੇਖੋ:ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਸ਼ਹਿਨਾਜ਼ ਗਿੱਲ ਦਾ ਛੋਟੀ ਬੱਚੀ ਨਾਲ ਮਸਤੀ ਕਰਦਿਆਂ ਦਾ ਇਹ ਵੀਡੀਓ ‘ਤੇਰੇ ਬਿਨ’ ਗੀਤ ਦੇ ਬੋਲ ਮਨਦੀਪ ਮਾਵੀ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ Troy Arif ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਨੂੰ ਟਾਈਮ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਉੱਤੇ ਫਿਲਮਾਇਆ ਗਿਆ ਹੈ। ਗਾਣੇ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ‘ਜਿੰਦੇ ਮੇਰੀਏ’ ਫ਼ਿਲਮ ਦੀ ਤਾਂ ਇਹ ਇਕ ਰੋਮਾਂਟਿਕ, ਐਕਸ਼ਨ ਤੇ ਇਮੋਸ਼ਨਲ ਫੈਮਿਲੀ ਡਰਾਮਾ ਦੇ ਡੋਜ਼ ਨਾਲ ਭਰਪੂਰ ਹੋਵੇਗੀ। ਇਸ ਫ਼ਿਲਮ ਨੂੰ ਪੰਕਜ ਬੱਤਰਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਇਹ ਫ਼ਿਲਮ 24 ਜਨਵਰੀ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

0 Comments
0

You may also like