ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਜਿੰਦੇ ਮੇਰੀਏ ਦਾ ਟਾਈਟਲ ਟਰੈਕ ਪ੍ਰਭ ਗਿੱਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

written by Lajwinder kaur | January 15, 2020

ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ਜਿੰਦੇ ਮੇਰੀਏ ਜਿਸ ਨੂੰ ਲੈ ਕੇ ਦਰਸ਼ਕਾਂ ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਫ਼ਿਲਮ  ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਬਾਕਮਾਲ ਗਾਣੇ ਵੀ ਰਿਲੀਜ਼ ਹੋ ਰਹੇ ਹਨ। ਫ਼ਿਲਮ ਦਾ ਟਾਈਟਲ ਟਰੈਕ ਪ੍ਰਭ ਗਿੱਲ ਦੀ ਆਵਾਜ਼ ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ‘ਚ ਪ੍ਰਭ ਗਿੱਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਬਾਕਮਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਸ਼ਿਪਰਾ ਗੋਇਲ ਲਈ ਉਸਤਾਦ ਬੱਬੂ ਮਾਨ ਨੇ ਲਿਖ ਦਿੱਤੀਆਂ ਇਹ ਸਤਰਾਂ, ਗਾਇਕਾ ਨੇ ਕੀਤੀਆਂ ਸਾਂਝੀਆਂ

ਇਸ ਸੈਡ ਸੌਂਗ ਨੂੰ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ 'ਚ ਦੋਵਾਂ ਦੇ ਪਿਆਰ 'ਚ ਪਈ ਦਰਾਰ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਦਿਲ ਨੂੰ ਛੂਹ ਜਾਣ ਵਾਲੇ ਬੋਲ ਸੁੱਖ ਸੋਹਲ ਦੀ ਕਲਮ ਚੋਂ ਨਿਕਲੇ ਤੇ ਮਿਊਜ਼ਿਕ DJ Strings ਨੇ ਦਿੱਤਾ ਹੈ। ਇਸ ਗੀਤ ਨੂੰ ਟਾਈਮ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਜਿੰਦੇ ਮੇਰੀਏ ਇੱਕ ਰੋਮਾਂਟਿਕ ਤੇ ਐਕਸ਼ਨ ਫ਼ਿਲਮ ਹੈ, ਜੋ ਕਿ ਪਰਮੀਸ਼ ਵਰਮਾ ਦੇ ਸੋਨਮ ਬਾਜਵਾ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਪਰਮੀਸ਼ ਤੇ ਸੋਨਮ ਤੋਂ ਇਲਾਵਾ ਫ਼ਿਲਮ ‘ਚ ਯੁਵਰਾਜ ਹੰਸ, ਨਵਨੀਤ ਢਿੱਲੋਂ, ਹੌਬੀ ਧਾਲੀਵਾਲ, ਅਨੀਤਾ ਦੇਵਗਨ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਪੰਕਜ ਬੱਤਰਾ ਨੇ। ਐਨਟਰਟੇਂਨਮੈਟ ਦੇ ਫੁੱਲ ਡੋਜ਼ ਦੇ ਨਾਲ ਭਰੀ ਇਹ ਫ਼ਿਲਮ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

0 Comments
0

You may also like