ਪਰਮੀਸ਼ ਵਰਮਾ ਦਾ ਨਵਾਂ ਗੀਤ ਮਿਸਟਰ ਹਰਿਆਣਾ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Pushp Raj | December 11, 2021

ਪੌਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਨਵਾਂ ਗੀਤ ਮਿਸਟਰ ਹਰਿਆਣਾ (MR. Haryana) ਰਿਲੀਜ਼ ਹੋ ਚੁੱਕਾ ਹੈ। ਦਰਸ਼ਕਾਂ ਨੂੰ ਇਹ ਗੀਤ ਬੇਹੱਦ ਪਸੰਦ ਆ ਰਿਹਾ ਹੈ।

ਇਹ ਗੀਤ ਅੱਜ ਕੱਲ੍ਹ ਦੇ ਜਿੰਮ ਟ੍ਰੈਂਡ ਉੱਤੇ ਅਧਾਰਤ ਹੈ। ਇਸ ਗੀਤ ਗਾਇਕ ਪ੍ਰਧਾਨ ਤੇ ਮੋਜੋ ਵੱਲੋਂ ਗਾਇਆ ਗਿਆ ਤੇ ਇਨ੍ਹਾਂ ਦੋਹਾਂ ਨੇ ਹੀ ਇਸ ਦੇ ਬੋਲ ਵੀ ਲਿਖੇ ਹਨ। ਇਸ ਗੀਤ ਦੀ ਸ਼ੁਰੂਆਤ ਪਰਮੀਸ਼ ਵਰਮਾ ਅਤੇ ਅਹਰਾਨ ਚੌਧਰੀ ਨਾਲ ਹੁੰਦੀ ਹੈ। ਇਸ ਗੀਤ ਨੂੰ ਪ੍ਰੀਤ ਚੌਹਾਨ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਨੂੰ ਗਾਇਕ ਪ੍ਰਧਾਨ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।

mr haryana song image from twitter

ਹੋਰ ਪੜ੍ਹੋ : ਕੀ ਸੱਚ ਹੈ ਰਾਖੀ ਸਾਵੰਤ ਦੇ ਵਿਆਹ ਦੀ ਕਹਾਣੀ, ਰਾਖੀ ਦੇ ਪਤੀ ਰਿਤੇਸ਼ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ

ਪਰਮੀਸ਼ ਵਰਮਾ ਤੇ ਗਾਇਕ ਪ੍ਰਧਾਨ ਦੇ ਫੈਨਜ਼ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਨੂੰ 5.1k ਲੋਕ ਵੇਖ ਚੁੱਕੇ ਹਨ। ਇਸ ਗੀਤ ਦੀ ਵੀਡੀਓ ਉੱਤੇ ਫੈਨਜ਼ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਕਿਸੇ ਨੇ ਇਸ ਗੀਤ ਨੂੰ ਪੂਰੀ ਤਰ੍ਹਾਂ ਹਿੱਪ-ਹੌਪ ਅਤੇ ਕਿਸੇ ਇਸ ਨੂੰ ਮੋਟੀਵੇਸ਼ਨਲ ਜਿਮ ਦਾ ਗੀਤ ਦੱਸਿਆ ਹੈ। ਬਹੁਤੇ ਫੈਨਜ਼ ਗਾਇਕ ਮੋਜੋ ਦੀ ਮੁੜ ਵਾਪਸੀ ਉੱਤੇ ਖੁਸ਼ੀ ਜ਼ਾਹਿਰ ਕਰ ਰਹੇ ਹਨ।

parmish vermapic image from google

ਹੋਰ ਪੜ੍ਹੋ : ਜਨਮਦਿਨ ਸਪੈਸ਼ਲ : ਪੰਜ ਦਸ਼ਕਾਂ ਤੱਕ ਫੈਨਜ਼ 'ਤੇ ਛਾਇਆ ਰਿਹਾ ਦਿਲੀਪ ਕੁਮਾਰ ਦਾ ਜਾਦੂ

ਪਰਮੀਸ਼ ਵਰਮਾ ਨੇ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਗਾਇਕ ਪ੍ਰਧਾਨ ਨੇ ਵੀ ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਕਰ ਗੀਤ ਬਾਰੇ ਜਾਣਕਾਰੀ ਦਿੱਤੀ ਹੈ। ਪਰਮੀਸ਼ ਵਰਮਾ ਕਈ ਪੰਜਾਬੀ ਗਾਇਕਾਂ ਸਣੇ ਹਰਿਆਣਵੀ ਗਾਇਕਾਂ ਨਾਲ ਵੀ ਕਈ ਗੀਤ ਗਾ ਚੁੱਕੇ ਹਨ।

ਦੱਸ ਦਈਏ ਕਿ ਪਰਮੀਸ਼ ਵਰਮਾ 3 ਸਾਲ ਪਹਿਲਾਂ ਆਪਣੇ ਗੀਤ ਛੜਾ ਦੇ ਨਾਲ ਸਰੋParmish VermaParmish Vermaਤਿਆਂ ਦੇ ਰੁਬਰੂ ਹੋਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਢੋਲ ਵੱਜਦਾ, ਗੱਲ ਨੀ ਕਰਦੀ, ਠਾਂ, ਲੈ ਚੱਕ ਮੈਂ ਆ ਗਿਆ ਵਰਗੇ ਕਈ ਗੀਤ ਗਾਏ ਹਨ। ਫੈਨਜ਼ ਵੱਲੋਂ ਪਰਮੀਸ਼ ਦੇ ਇਹ ਗੀਤ ਬਹੁਤ ਪਸੰਦ ਕੀਤੇ ਗਏ ਹਨ, ਇਸ ਤੋਂ ਇਲਾਵਾ ਲੋਕ ਪਰਮੀਸ਼ ਦੀ ਅਦਾਕਾਰੀ ਨੂੰ ਵੀ ਬੇਹੱਦ ਪਸੰਦ ਕਰਦੇ ਹਨ।

You may also like