ਪ੍ਰਮੋਦ ਸ਼ਰਮਾ ਰਾਣਾ ਨੇ ਫੈਨਜ਼ ਨਾਲ ਸ਼ੇਅਰ ਕੀਤੀ ਇਹ ਖੁਸ਼ਖਬਰੀ, ਪੰਜਾਬੀ ਕਲਾਕਾਰ ਦੇ ਰਹੇ ਨੇ ਵਧਾਈਆਂ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  June 28th 2020 12:27 PM |  Updated: June 28th 2020 12:38 PM

ਪ੍ਰਮੋਦ ਸ਼ਰਮਾ ਰਾਣਾ ਨੇ ਫੈਨਜ਼ ਨਾਲ ਸ਼ੇਅਰ ਕੀਤੀ ਇਹ ਖੁਸ਼ਖਬਰੀ, ਪੰਜਾਬੀ ਕਲਾਕਾਰ ਦੇ ਰਹੇ ਨੇ ਵਧਾਈਆਂ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਅਜਿਹੇ 'ਚ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਖੁਸ਼ਖਬਰੀ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਫੇਸਬੁੱਕ ਪੇਜ਼ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ਮਾਤਾ ਰਾਣੀ ਜੀ ਦੀ ਕ੍ਰਿਪਾ ਦੇ ਨਾਲ ਲਾਂਚ ਕਰ ਰਹੇ ਹਾਂ 'SOHRAAB FILMS' । ਸੋ ਮੇਰੇ ਸਾਰੇ ਪਿਆਰਿਆਂ ਨੂੰ ਬੇਨਤੀ ਹੈ ਕਿ ਇਸ ਯੂਟਿਊਬ ਚੈਨਲ ਨੂੰ ਆਪਣਾ ਪਿਆਰ ਜ਼ਰੂਰ ਦੇਣ। ਇਸ ਪੋਸਟ ਉੱਤੇ ਫੈਨਜ਼ ਤੇ ਪੰਜਾਬੀ ਕਲਾਕਾਰ ਵਧਾਈ ਦੇ ਰਹੇ ਨੇ ।

  Vote for your favourite : https://www.ptcpunjabi.co.in/voting/parmod sharma rana

ਇਸ ਵੀਡੀਓ ਚ ਪ੍ਰਮੋਦ ਸ਼ਰਮਾ ਰਾਣਾ ਨੇ ਆਪਣੇ ਕੰਮ ਦੇ 16 ਸਾਲ ਦੇ ਸਫ਼ਰ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ । ਵੀਡੀਓ ‘ਚ ਪ੍ਰਮੋਦ ਸ਼ਰਮਾ ਰਾਣਾ ਨਾਮੀ ਪੰਜਾਬੀ ਗਾਇਕਾਂ ਦੇ ਨਾਲ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਇਸ ਖੇਤਰ 'ਚ ਕਈ ਅਵਾਰਡਸ ਜਿੱਤੇ ਨੇ ।

parmod sharma rana awards pic

ਜੇ ਗੱਲ ਕਰੀਏ ਪ੍ਰਮੋਦ ਸ਼ਰਮਾ ਰਾਣਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਦਿੱਗਜ ਗਾਇਕ ਜਿਵੇਂ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਦਿਲਜੀਤ ਦੋਸਾਂਝ, ਯੋ ਯੋ ਹਨੀ ਸਿੰਘ, ਜੱਸੀ ਗਿੱਲ, ਹਰਭਜਨ ਮਾਨ, ਮੰਨਤ ਨੂਰ, ਮਿਸ ਪੂਜਾ, ਮਨਕਿਰਤ ਔਲਖ ਤੇ ਕਈ ਹੋਰ ਨਾਮੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੋਇਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network