‘ਪਰਨਾ’ ਲੈ ਕੇ ਜਿੰਦ ਔਜਲਾ ਹੋਏ ਦਰਸ਼ਕਾਂ ਦੇ ਰੂਬਰੂ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  December 03rd 2018 06:00 PM |  Updated: December 03rd 2018 06:09 PM

‘ਪਰਨਾ’ ਲੈ ਕੇ ਜਿੰਦ ਔਜਲਾ ਹੋਏ ਦਰਸ਼ਕਾਂ ਦੇ ਰੂਬਰੂ, ਦੇਖੋ ਵੀਡੀਓ

ਪੰਜਾਬੀ ਸਿੰਗਰ ਜਿੰਦ ਔਜਲਾ ਪੰਜਾਬੀ ਗਾਇਕੀ 'ਚ ਉਭਰਦੇ ਹੋਏ ਨਵੇਂ ਸਿਤਾਰੇ ਹਨ। ‘ਪਰਨਾ’ ਗੀਤ ਨਾਲ ਜਿੰਦ ਔਜਲਾ ਪੰਜਾਬੀ ਗਾਇਕੀ ਨੂੰ ਚਾਰ ਚੰਨ ਲਾਉਣ ਲਈ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ਜੀ ਹਾਂ, ਜਿੰਦ ਔਜਲਾ ਅਪਣਾ ਡੈਬਿਊ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਦਸਤਕ ਦੇ ਚੁੱਕੇ ਹਨ। ਦੱਸ ਦਈਏ ਜਿੰਦ ਔਜਲਾ ਗਾਇਕੀ ਦੇ ਨਾਲ ਨਾਲ ਗੀਤ ਵੀ ਲਿਖਦੇ ਹਨ।

ਇਸ ਗੀਤ ਦਾ ਮਿਊਜ਼ਿਕ ਪੰਜਾਬੀ ਇੰਡਸਟਰੀ ਦੇ ਸਭ ਤੋਂ ਵਧੀਆ ਦੇਸੀ ਕਰਿਊ ਨੇ ਦਿੱਤਾ ਹੈ। ਦੱਸ ਦਈਏ ਕਿ ਦੇਸੀ ਕਰਿਊ ਇੱਕ ਅਜਿਹਾ ਨਾਂਅ ਹੈ ਜਿਸਨੇ ਪੰਜਾਬੀ ਮਿਊਜ਼ਿਕ  ਇੰਡਸਟਰੀ ‘ਚ ਵੱਖਰੀ ਜਗ੍ਹਾ ਬਣਾ ਲਈ ਹੈ।desi crew and jind aujla

ਹੋਰ ਪੜ੍ਹੋ: ਜੇਠ ਮਹੀਨੇ ‘ਚ ਠਰ ਗਏ ਗਗਨ ਕੋਕਰੀ ਜਦੋਂ ਬੈਠੇ ਮੁਟਿਆਰ ਦੀ ਜ਼ੁਲਫਾਂ ਦੀ ਛਾਂ ‘ਚ 

ਦੇਸੀ ਕਰਿਊ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਵਧਿਆ ਮਿਊਜ਼ਿਕ ਤੇ ਹਿੱਟ ਗੀਤ ਦਿੱਤੇ ਹਨ। ਦੱਸ ਦੇਈਏ ਕਿ ਦੇਸੀ ਕਰਿਊ ‘ਚ ਪੰਜਾਬੀ ਮਿਊਜ਼ਿਕ ਡਾਇਰੈਕਟਰ ਜੋੜੀ ਗੋਲਡੀ ਤੇ ਸਤਪਾਲ ਦੀ ਹੈ। ਜਿਹੜੇ ਅਪਣੇ ਮਿਊਜ਼ਿਕ ਨਾਲ ਸਰੋਤਿਆਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਹੈ। ਜਿਹੜਾ ਵੀ ਗੀਤ ‘ਦੇਸੀ ਕਰਿਊ’ ਹੇਠ ਰਿਲੀਜ਼ ਹੁੰਦਾ ਹੈ ਉਸ ਦਾ ਹਿੱਟ ਹੋਣਾ ਤਾਂ ਲਾਜ਼ਮੀ ਹੈ।

https://www.instagram.com/p/Bq4H9gNgMPU/

ਦੇਸੀ ਕਰਿਊ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਗੀਤ ਨੂੰ ਸ਼ੇਅਰ ਕਰਦੇ ਹੋਏ  ਲਿਖਿਆ ਹੈ ਕਿ, ‘ ਜਿੰਦ ਵੀਰੇ ਨੂੰ ਨਵੇਂ ਗੀਤ ਦੀਆਂ ਬਹੁਤ ਬਹੁਤ ਮੁਬਾਰਕਾਂ ...’.  ਗੀਤ ਦੇ ਬੋਲ ਕਾਬਲ ਸਰੂਪਵਾਲੀ ਨੇ ਲਿਖੇ ਹਨ। ਜਿੰਦ ਔਜਲਾ ਦਾ ਪਰਨਾ ਗੀਤ ‘ਪੰਜਾਬੀ ਪੀਟੀਸੀ’ ਤੇ ‘ਪੀਟੀਸੀ ਚੱਕਦੇ’ ‘ਤੇ ਐਸਕਲੂਸੀਵ ਚੱਲ ਰਿਹਾ ਹੈ।

https://www.youtube.com/watch?v=AR0Xf3Arq0c

 

ਹੋਰ ਪੜ੍ਹੋ: ਬੋਹੇਮੀਆ ਨੇ ਮੰਗੀ ਮਾਫੀ, ਦੇਖੋ ਵੀਡੀਓ

ਇਹ ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਕਾਫੀ ਭਰਵਾਂ ਹੁੰਗਰਾ ਮਿਲ ਰਿਹਾ ਹੈ।

-Ptc Punjabi


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network