ਪਰਵੀਨ ਭਾਰਟਾ ਨੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ

written by Shaminder | January 16, 2023 10:31am

ਗਾਇਕਾ ਪਰਵੀਨ ਭਾਰਟਾ (Parveen Bharta) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਗਾਇਕਾ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।

parveen bharta with family-min image From instagram

ਹੋਰ ਪੜ੍ਹੋ : ਰਣਦੀਪ ਹੁੱਡਾ ਘੁੜਸਵਾਰੀ ਕਰਦੇ ਹੋਏ ਹੋ ਗਏ ਬੇਹੋਸ਼, ਡਿੱਗਣ ਕਾਰਨ ਹੋਏ ਗੰਭੀਰ ਤੌਰ ‘ਤੇ ਜ਼ਖਮੀ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਹੋਈ ਕਿ ਰਿਆਸਤੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਜੀ ਪਰਿਵਾਰ ਦੇ ਮਹਾਰਾਣੀ ਪ੍ਰੀਤੀ ਸਿੰਘ ਪਤਨੀ ਮਹਾਰਾਜਾ ਭਾਨੂੰ ਪ੍ਰਤਾਪ ਸਿੰਘ ਜੀ ਪੀੜੀ ਪੰਜਵੀਂ ਤੇ ਉਹਨਾਂ ਦੇ ਬੇਟੇ ਅਭੇਉਦੇ ਪ੍ਰਤਾਪ ਸਿੰਘ ਪੀੜੀ ਛੇਵੀਂ ਨਾਲ ਉਹਨਾਂ ਦੇ ਜੱਦੀ ਮਹਿਲ ਹੀਰਾ ਮਹਿਲ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ।

Parveen Bharta ,,

ਹੋਰ ਪੜ੍ਹੋ :  ਦੋਸਤ ਡਿਪਟੀ ਵੋਹਰਾ ਨੂੰ ਯਾਦ ਕਰ ਭਾਵੁਕ ਹੋਏ ਰਣਜੀਤ ਬਾਵਾ, ਕਿਹਾ ‘ਤੂੰ ਮੇਰੀ ਬੈਕਬੋਨ ਸੀ ਭਾਜੀ’

ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਬਾਬਾ ਜੀ ਸਭਨੂੰ ਚੜਦੀਕਲਾ ਵਿੱਚ ਰੱਖਣ’।ਪਰਵੀਨ ਭਾਰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।

Parveen Bharta, image From instagram

ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਹੈ ।ਇਸੇ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ, ਪਰ ਉਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਆਪਣੇ ਦ੍ਰਿੜ ਇਰਾਦੇ ਦੇ ਨਾਲ ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਪੱਕੀ ਕੀਤੀ ।

 

View this post on Instagram

 

A post shared by Its-Parveen-bharta (@parveen_bharta)

You may also like