Pathaan Review : ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਦਾ ਬਾਕਸ ਆਫਿਸ 'ਤੇ ਕਿੰਝ ਰਿਹਾ ਪਹਿਲਾ ਦਿਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  January 25th 2023 03:29 PM |  Updated: January 25th 2023 03:29 PM

Pathaan Review : ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਦਾ ਬਾਕਸ ਆਫਿਸ 'ਤੇ ਕਿੰਝ ਰਿਹਾ ਪਹਿਲਾ ਦਿਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Pathaan Review : ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਬਾਕਸ ਆਫਿਸ 'ਤੇ ਧਮਾਕੇਦਾਰ ਢੰਗ ਨਾਲ ਰਿਲੀਜ਼ ਹੋ ਚੁੱਕੀ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਫ਼ਿਲਮ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਸਵੇਰ ਦੇ ਸ਼ੋਅ ਵਿੱਚ ਦਰਸ਼ਕਾਂ ਦੀ ਜ਼ਬਰਦਸਤ ਭੀੜ ਦੇਖਣ ਨੂੰ ਮਿਲੀ ਅਤੇ ਪ੍ਰਸ਼ੰਸਕ ਆਪਣੇ ਸੁਪਰਸਟਾਰ ਲਈ ਫਰਸਟ ਡੇਅ ਫਰਸਟ ਸ਼ੋਅ ਦੇਖਣ ਪਹੁੰਚੇ। ਜੇਕਰ ਤੁਸੀਂ ਵੀ ਇਹ ਫ਼ਿਲਮ ਦੇਖਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਫ਼ਿਲਮ ਤੁਹਾਡੀਆਂ ਉਮੀਦਾਂ 'ਤੇ ਖਰੀ ਉਤਰੇਗੀ ਜਾਂ ਨਹੀਂ।

ਫ਼ਿਲਮ ਦੀ ਕਹਾਣੀ

ਫਿਲਮ ਦਾ ਪਹਿਲਾ ਅੱਧ ਯਾਨਿ ਕਿ ਫਰਸਟ ਹਾਫ ਬਹੁਤ ਹੀ ਮਜ਼ਾਕੀਆ ਹੈ ਅਤੇ ਕਹਾਣੀ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਵਿੱਚ ਕਾਮਯਾਬ ਹੁੰਦੀ ਹੈ।ਇਸ ਦਾ ਫ਼ਿਲਮ ਦਾ ਦੂਜਾ ਹਿੱਸਾ (ਸੈਕੰਡ ਹਾਫ) ਫਰਸਟ ਹਾਫ ਨਾਲੋਂ ਵਧੇਰੇ ਦਿਲਚਸਪ ਹੈ। ਇਸ 'ਚ ਦਰਸ਼ਕਾਂ ਨੂੰ ਕਈ ਟਵਿਸਟ ਅਤੇ ਟਰਨਸ ਦੇਖਣ ਨੂੰ ਮਿਲਣਗੇ। ਫ਼ਿਲਮ 'ਚ ਸ਼ਾਹਰੁਖ ਖਾਨ ਦੇ ਡਾਇਲਾਗ ਬੇਹੱਦ ਜ਼ਬਰਦਸਤ ਤਰੀਕੇ ਨਾਲ ਪੇਸ਼ ਕੀਤੇ ਗਏ ਹਨ। ਇਸ ਲਈ ਦਰਸ਼ਕ ਕਿੰਗ ਖ਼ਾਨ ਦੀ ਐਂਟਰੀ 'ਤੇ ਤਾੜੀਆਂ ਵਜਾਉਣ ਤੋਂ ਖੁਦ ਨੂੰ ਨਹੀਂ ਰੋਕ ਸਕੇ।

ਕਹਾਣੀ ਦੀ ਗੱਲ ਕਰੀਏ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਨਿਰਮਾਤਾਵਾਂ ਨੇ ਪੁਰਾਣੀ ਕਹਾਣੀ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਹੈ। ਪਰ ਇਹ ਮੰਨਣਾ ਪਵੇਗਾ ਕਿ ਨਿਰਮਾਤਾਵਾਂ ਨੇ ਇਸ ਨੂੰ ਨਵੇਂ ਅਤੇ ਮਨੋਰੰਜਕ ਢੰਗ ਨਾਲ ਪੇਸ਼ ਕੀਤਾ ਹੈ।

ਉੱਥੇ ਜੇਕਰ ਦੀਪਿਕਾ ਪਾਦੁਕੋਣ ਦੀ ਗੱਲ ਕਰੀਏ ਤਾਂ ਉਹ ਫ਼ਿਲਮ 'ਚ ਐਕਸ਼ਨ ਕਰਨ ਦੇ ਨਾਲ-ਨਾਲ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਜਿਸ ਦਾ ਅੰਦਾਜ਼ਾ ਫ਼ਿਲਮ ਦੇ ਗੀਤਾਂ ਅਤੇ ਟ੍ਰੇਲਰ ਤੋਂ ਲਗਾਇਆ ਜਾ ਸਕਦਾ ਹੈ।

ਜੌਨ ਇਬ੍ਰਾਹਿਮ ਇੱਕ ਵਾਰ ਫਿਰ ਫ਼ਿਲਮ 'ਚ ਬੇਹੱਦ ਮਜ਼ਬੂਤ ​​ਵਿਲੇਨ ਦੇ ਰੂਪ 'ਚ ਨਜ਼ਰ ਆਏ ਹਨ। ਆਪਣੇ ਐਕਸ਼ਨ ਲਈ ਮਸ਼ਹੂਰ ਜੌਨ ਨੇ ਇਸ ਵਾਰ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਫ਼ਿਲਮ 'ਚ ਸ਼ਾਹਰੁਖ ਅਤੇ ਜੌਨ ਦੀ ਲੜਾਈ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

image Source : Instagram

ਦਰਸ਼ਕਾਂ ਲਈ ਸਰਪ੍ਰਾਈਜ਼

ਫ਼ਿਲਮ 'ਚ ਦਰਸ਼ਕਾਂ ਲਈ ਇੱਕ ਸਰਪ੍ਰਾਈਜ਼ ਵੀ ਰੱਖਿਆ ਗਿਆ ਹੈ, ਜਿਸ ਤੋਂ ਹੁਣ ਅਸੀਂ ਪਰਦਾ ਚੁੱਕ ਰਹੇ ਹਾਂ। ਫ਼ਿਲਮ 'ਚ ਸਲਮਾਨ ਖ਼ਾਨ ਵੀ ਜ਼ਬਰਦਸਤ ਕੈਮਿਓ ਕਰਦੇ ਨਜ਼ਰ ਆਉਣਗੇ। ਸਲਮਾਨ ਖ਼ਾਨ ਦੇ ਐਂਟਰੀ ਸੀਨ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੇ ਹਨ। ਦਬੰਗ ਖ਼ਾਨ ਅਤੇ ਪਠਾਨ ਨੂੰ ਇਕੱਠੇ ਐਕਸ਼ਨ ਕਰਦੇ ਦੇਖ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਵਿਸ਼ਵ ਦੇ ਸਭ ਤੋਂ ਛੋਟੇ ਸ਼ੇਖ ਅਜ਼ੀਜ਼ ਅਲ ਅਹਿਮਦ ਦਾ 27 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਵਾਇਰਲ ਵੀਡੀਓ ਨਾਲ ਹੋਏ ਸੀ ਮਸ਼ਹੂਰ

ਫ਼ਿਲਮ ਦੀ ਰੇਟਿੰਗ

ਫ਼ਿਲਮ 'ਚ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਨ ਇਬ੍ਰਾਹਿਮ ਵਰਗੇ ਮਸ਼ਹੂਰ ਕਲਾਕਾਰ ਹਨ। ਅਜਿਹੇ 'ਚ ਫ਼ਿਲਮ 'ਚ ਜ਼ਬਰਦਸਤ ਐਕਟਿੰਗ ਦੇ ਨਾਲ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਦਾ ਹੈ। ਫ਼ਿਲਮ 'ਚ ਐਕਸ਼ਨ ਦੀ ਜ਼ਬਰਦਸਤ ਡੋਜ਼ ਹੈ। ਜੌਨ ਪਹਿਲਾਂ ਹੀ ਐਕਸ਼ਨ 'ਚ ਮਾਹਿਰ ਹਨ, ਉਥੇ ਹੀ ਸ਼ਾਹਰੁਖ ਅਤੇ ਦੀਪਿਕਾ ਵੀ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਦਾ ਡਾਇਰੈਕਸ਼ਨ ਕਾਫੀ ਦਮਦਾਰ ਹੈ। ਫੈਨਜ਼ ਇਸ ਫ਼ਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਜ਼ਿਆਦਾਤਰ ਫੈਨਜ਼ ਤੇ ਫ਼ਿਲਮ ਕ੍ਰਿਟਿਕਸ ਨੇ ਇਸ ਫ਼ਿਲਮ ਨੂੰ ਇੱਕ ਬਿਹਤਰੀਨ ਫ਼ਿਲਮ ਦੱਸਦੇ ਹੋਏ 5 ਚੋਂ 4 ਸਟਾਰ ਦਿੱਤੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network