ਪਟਿਆਲਾ ਦੇ ਇਸ ਮੋਚੀ ਨੇ ਲੱਖਾਂ ਦਾ ਸੋਨਾ ਵਾਪਸ ਕਰ ਮਿਸਾਲ ਕੀਤੀ ਕਾਇਮ, ਕਿਹਾ ਗਰੀਬ ਹਾਂ ਪਰ ਬੇਈਮਾਨ ਨਹੀਂ

Written by  Shaminder   |  July 11th 2020 06:23 PM  |  Updated: July 11th 2020 06:23 PM

ਪਟਿਆਲਾ ਦੇ ਇਸ ਮੋਚੀ ਨੇ ਲੱਖਾਂ ਦਾ ਸੋਨਾ ਵਾਪਸ ਕਰ ਮਿਸਾਲ ਕੀਤੀ ਕਾਇਮ, ਕਿਹਾ ਗਰੀਬ ਹਾਂ ਪਰ ਬੇਈਮਾਨ ਨਹੀਂ

ਪਟਿਆਲਾ ‘ਚ ਇੱਕ ਇਮਾਨਦਾਰੀ ਦੀ ਮਿਸਾਲ ਵੇਖਣ ਨੂੰ ਮਿਲੀ ਹੈ ।ਜਿੱਥੇ ਇੱਕ ਜੁੱਤੀਆਂ ਗੰਢਣ ਵਾਲੇ ਮੋਚੀ ਦਾ ਲੱਖਾਂ ਰੁਪਏ ਦਾ ਸੋਨਾ ਵੇਖ ਵੀ ਮਨ ਨਹੀਂ ਡੋੋਲਿਆ ਅਤੇ ਉਸ ਨੇ ਇਹ ਸਾਰਾ ਸੋਨਾ ਮਾਲਕ ਨੂੰ ਵਾਪਸ ਕਰਨ ਦਾ ਮਨ ਬਣਾਇਆ । ਦਰਅਸਲ ਪਟਿਆਲਾ ਦੇ ਤ੍ਰਿਪੜੀ ‘ਚ ਇਹ ਮੋਚੀ ਲੋਕਾਂ ਦੀਆਂ ਜੁੱਤੀਆਂ ਬਣਾਉਂਦਾ ਹੈ ਅਤੇ ਉਸ ਨੂੰ ਇਹ ਕੰਮ ਕਰਦਿਆਂ ਕਈ ਸਾਲ ਹੋ ਚੁੱਕੇ ਨੇ । ਇੱਕ ਦਿਨ ਇੱਕ ਸ਼ਖਸ ਆਪਣੀਆਂ ਜੁੱਤੀਆਂ ਠੀਕ ਕਰਵਾਉਣ ਆਇਆ ।

Honest 77777 Honest 77777

ਪਰ ਉਹ ਜੁੱਤੀਆਂ ‘ਚ ਪਏ ਇੱਕ ਲਿਫਾਫੇ ਜਿਸ ‘ਚ ਲੱਖਾਂ ਰੁਪਏ ਦਾ ਸੋਨਾ ਪਿਆ ਸੀ, ਉਸ ਨੂੰ ਵੀ ਜੁੱਤੀਆਂ ਦੇ ਨਾਲ ਹੀ ਮੋਚੀ ਨੂੰ ਦੇ ਗਿਆ । ਮੋਚੀ ਨੇ ਜੁੱਤੀਆਂ ਠੀਕ ਕਰਨ ਲਈ ਜਦੋਂ ਜੁੱਤੀਆਂ ਦਾ ਜੋੜਾ ਕੱਢਿਆ ਤਾਂ ਜੁੱਤੀਆਂ ‘ਚ ਸੋਨਾ ਵੇਖ ਕੇ ਹੈਰਾਨ ਹੋ ਗਿਆ । ਉਸ ਨੇ ਇਹ ਸਾਰਾ ਸੋਨਾ ਵਾਪਸ ਕਰਨ ਦੀ ਠਾਣ ਲਈ । ਉਹ ਆਪਣੇ ਨਜ਼ਦੀਕ ਹੀ ਇੱਕ ਦੁਕਾਨਦਾਰ ਦੇ ਕੋਲ ਗਿਆ ਅਤੇ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਦੁਕਾਨਦਾਰ ਨੇ ਉਹ ਸਾਰਾ ਸੋਨਾ ਵਾਪਸ ਕੀਤਾ । ਇਸ ਮੋਚੀ ਦੀ ਇਮਾਨਦਾਰੀ ਨੂੰ ਵੇਖਦੇ ਹੋਏ ਜਿੱਥੇ ਮਾਰਕਿਟ ਵੱਲੋਂ ਸਨਮਾਨਿਤ ਕੀਤਾ ਗਿਆ, ਉੱਥੇ ਹੀ ਜਿਨ੍ਹਾਂ ਦਾ ਸੋਨਾ ਸੀ ਉਨ੍ਹਾਂ ਨੇ ਵੀ ਉਸ ਨੂੰ ਸਨਮਾਨਿਆ । ਇਸ ਮੋਚੀ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network