ਦੇਸ਼-ਭਗਤੀ ਦੇ ਨਾਲ ਭਰਿਆ ‘Bhuj: The Pride Of India’ ਦਾ ਟ੍ਰੇਲਰ ਹੋਇਆ ਰਿਲੀਜ਼, ਜ਼ਬਰਦਸਤ ਐਕਸ਼ਨ ਤੇ ਰੌਂਗਟੇ ਖੜ੍ਹੇ ਕਰਨ ਵਾਲੇ ਡਾਇਲਾਗ ਜਿੱਤ ਰਹੇ ਨੇ ਹਰ ਇੱਕ ਦਾ ਦਿਲ, ਦੇਖੋ ਟ੍ਰੇਲਰ

written by Lajwinder kaur | July 12, 2021

ਬਾਲੀਵੁੱਡ ਸਟਾਰ ਅਜੈ ਦੇਵਗਨ, ਸੋਨਾਕਸ਼ੀ ਸਿਨਹਾ, ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ 'ਭੁਜ: ਦਿ ਪ੍ਰਾਈਡ ਆਫ ਇੰਡੀਆ' ਦਾ ਟ੍ਰੇਲਰ ਜਾਰੀ ਹੋ ਗਿਆ ਹੈ । ਲੰਬੇ ਸਮੇਂ ਤੋਂ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਨਾਲ ਇਸ ਫ਼ਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਸਨ।

inside image of ajay devgan Image Source: youtube

ਹੋਰ ਪੜ੍ਹੋ : ਗੁਰਨੀਤ ਦੋਸਾਂਝ ਨੇ ਆਪਣੇ ਜਨਮਦਿਨ ‘ਤੇ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

ਹੋਰ ਪੜ੍ਹੋ : ਰਵਿੰਦਰ ਗਰੇਵਾਲ ਨੇ ਆਪਣੇ ਮਾਪਿਆਂ ਨੂੰ ਵਿਆਹ ਦੀ 50ਵੀਂ ਵਰ੍ਹੇਗੰਢ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ammy virk bhuj the pride Image Source: youtube

ਫ਼ਿਲਮ ਦਾ ਟ੍ਰੇਲਰ ਬਹੁਤ ਹੀ ਜ਼ਬਰਦਸਤ ਹੈ ਜਿਸ ‘ਚ ਕਮਾਲ ਦੇ ਐਕਸ਼ਨ ਤੇ ਰੌਂਗਟੇ ਖੜ੍ਹੇ ਕਰਨ ਵਾਲੇ ਡਾਇਰਲਾਗਸ ਹਰ ਇੱਕ ਦੇ ਦਿਲ ਨੂੰ ਛੂਹ ਰਹੇ ਨੇ। ਟ੍ਰੇਲਰ ‘ਚ ਅਜੈ ਦੇਵਗਨ, ਸੰਜੇ ਦੱਤ, ਸੋਨਾਕਸ਼ੀ ਸਿਨਹਾ,ਐਮੀ ਵਿਰਕ, ਨੋਰਾ ਫਤੇਹੀ ਤੋਂ ਇਲਾਵਾ ਕਈ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਨੇ। ਟੀ-ਸੀਰੀਜ਼ ਦੇ ਲੇਬਲ ਹੇਠ ਟ੍ਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ।

sonakshi sinha Image Source: youtube

ਫ਼ਿਲਮ ਦਾ ਟ੍ਰੇਲਰ ਵੇਖਣ ਤੋਂ ਬਾਅਦ ਹਰ ਕੋਈ ਫ਼ਿਲਮ ਦੇਖਣ ਲਈ ਬਹੁਤ ਉਤਸੁਕ ਹੈ। ਇਹ ਫ਼ਿਲਮ 1971 ਦੀ ਸੱਚੀ ਘਟਨਾ’ ਤੇ ਅਧਾਰਿਤ ਹੈ ਜਦੋਂ ਪਾਕਿਸਤਾਨ ਨੇ ਭਾਰਤ ਦੇ ਏਅਰਬੇਸ ‘ਤੇ ਹਮਲਾ ਕੀਤਾ ਸੀ । ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ 13 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

nora from bhuj the pride of india Image Source: youtube

0 Comments
0

You may also like