‘Patthar Wargi’ ਗੀਤ ਹੋਇਆ ਰਿਲੀਜ਼, ਐਕਟਰੈੱਸ ਹਿਨਾ ਖ਼ਾਨ ਨੇ ਆਪਣੀ ਅਦਾਕਾਰੀ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Written by  Lajwinder kaur   |  May 17th 2021 05:23 PM  |  Updated: May 17th 2021 05:29 PM

‘Patthar Wargi’ ਗੀਤ ਹੋਇਆ ਰਿਲੀਜ਼, ਐਕਟਰੈੱਸ ਹਿਨਾ ਖ਼ਾਨ ਨੇ ਆਪਣੀ ਅਦਾਕਾਰੀ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਐਕਟਰੈੱਸ ਹਿਨਾ ਖ਼ਾਨ ਕਾਫੀ ਸਮੇਂ ਤੋਂ ਆਪਣੇ ਗੀਤ ‘ਪੱਥਰ ਵਰਗੀ’(Patthar Wargi ) ਨੂੰ ਲੈ ਕੇ ਸੁਰਖ਼ੀਆਂ ‘ਚ ਸੀ। ਪ੍ਰਸ਼ੰਸਕ ਬਹੁਤ ਬੇਸਬਰੀ ਦੇ ਨਾਲ ਇਸ ਗਾਣੇ ਦੀ ਉਡੀਕ ਕਰ ਰਹੇ ਸੀ। ਪੱਥਰ ਵਰਗੀ ਸੌਂਗ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ । ਗਾਣੇ ਦੇ ਮਿਊਜ਼ਿਕ ਵੀਡੀਓ ਚ ਹਿਨਾ ਖ਼ਾਨ ਦੀ ਬਾਕਮਾਲ ਦੀ ਐਕਟਿੰਗ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਕਮੈਂਟ ਕਰਕੇ ਹਿਨਾ ਖ਼ਾਨ ਦੀ ਤਾਰੀਫ ਕਰ ਰਹੇ ਨੇ।

inside image of hina khan and tanmay Ssingh image source-youtube

ਹੋਰ ਪੜ੍ਹੋ : ਗੋਲਡੀ ਲੈ ਕੇ ਆ ਰਹੇ ਨਵੇਂ ਗੀਤ ‘Kise De kol Gal Na Kari’, ਪਰਮੀਸ਼ ਵਰਮਾ ਨੇ ਪੋਸਟਰ ਸਾਂਝਾ ਕਰਕੇ ਦਿੱਤੀ ਵਧਾਈ

pattar wargi video song out now image source-youtube

'ਪੱਥਰ ਵਰਗੀ' ਗੀਤ ਨੂੰ ਨਾਮੀ ਪੰਜਾਬੀ ਗੀਤਕਾਰ ਜਾਨੀ ਨੇ ਲਿਖਿਆ ਹੈ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ । ਇਸ ਗੀਤ ਨੂੰ ਰਣਵੀਰ (Ranvir) ਨੇ ਗਾਇਆ ਹੈ। ਵੀਡੀਓ ‘ਚ ਹਿਨਾ ਖ਼ਾਨ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਮਾਡਲ Tanmay Ssingh । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਚਾਰ ਮਿਲੀਅਨ ਤੋਂ ਵੱਧ ਵਿਊਜ਼ ਇਸ ਗਾਣੇ ਉੱਤੇ ਆ ਚੁੱਕੇ ਨੇ.

inside image of patthar wargi song image source-youtube

ਇਸ ਗੀਤ ਦੇ ਛੋਟੇ ਜਿਹੇ ਵੀਡੀਓ ਨੂੰ ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ। ਦਰਸ਼ਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਦੱਸ ਦਈਏ ਹਾਲ ਹੀ ‘ਚ ਹਿਨਾ ਖ਼ਾਨ ਬਹੁਤ ਵੱਡੇ ਸਦਮੇ ‘ਚ ਗੁਜ਼ਰੀ ਹੈ। ਉਨ੍ਹਾਂ ਦੇ ਪਿਤਾ ਕਾਰਡਿਕ ਅਰੈਸਟ ਕਾਰਨ ਮੌਤ ਹੋ ਗਈ ਸੀ। ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਕੋਰੋਨਾ ਪਾਜ਼ੇਟਿਵ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਈਵ ਹੋ ਕੇ ਆਪਣੇ ਦਿਲ ਦੀ ਗੱਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਹੁਣ ਉਹ ਠੀਕ ਹੋ ਗਈ ਹੈ ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network