ਪਾਵ ਧਾਰੀਆ ਵਿੱਕੀ ਸੰਧੂ ਨਾਲ ਪੇਸ਼ ਕਰਦੇ ਨੇ ‘ਜੋ ਕੀਤੀ ਮੇਰੇ ਨਾਲ’ ਗੀਤ, ਦੇਖੋ ਵੀਡੀਓ

Written by  Lajwinder kaur   |  February 11th 2019 02:23 PM  |  Updated: February 11th 2019 02:26 PM

ਪਾਵ ਧਾਰੀਆ ਵਿੱਕੀ ਸੰਧੂ ਨਾਲ ਪੇਸ਼ ਕਰਦੇ ਨੇ ‘ਜੋ ਕੀਤੀ ਮੇਰੇ ਨਾਲ’ ਗੀਤ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਲਟੀ ਟੈਲੇਂਟਿਡ ਸਿੰਗਰ ਤੇ ਮਿਊਜ਼ਿਕ ਡਾਇਰੈਕਟਰ ਪਾਵ ਧਾਰੀਆ ਨਵਾਂ ਗੀਤ ‘ਜੋ ਕੀਤੀ ਮੇਰੇ ਨਾਲ’ ਪੇਸ਼ ਕਰਦੇ ਨੇ। ਇਸ ਗੀਤ ਨੂੰ ਪੰਜਾਬੀ ਗਾਇਕ ਵਿੱਕੀ ਸੰਧੂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ 'ਚ ਉਹਨਾਂ ਦਾ ਸਾਥ ਦਿੱਤਾ ਹੈ ਪਾਵ ਧਾਰੀਆ ਨੇ।

View this post on Instagram

 

Jo Kiti Mere Naal - link in my bio! @vickysandhumusic @directorshubhsingh

A post shared by P A V · D H A R I A (@pavdharia) on

ਹੋਰ ਵੇਖੋ: ਪਾਵ ਧਾਰੀਆ ਨੇ ਗਾਇਆ ਸਿਡਨੀ ਟੈਸਟ ਮੈਚ ‘ਚ ਰਾਸ਼ਟਰਗਾਣ, ਦੇਖੋ ਵੀਡੀਓ

‘ਜੋ ਕੀਤੀ ਮੇਰੇ ਨਾਲ’ ਗੀਤ ਜੋ ਕਿ ਸੈਡ ਸੌਂਗ ਹੈ। ਜਿਸ ‘ਚ ਪਿਆਰ ਦੇ ਵਿੱਚ ਕੀਤੇ ਗਏ ਧੋਖੇ ਨੂੰ ਚਾਰ ਮਿੰਟ ਦੀ ਵੀਡੀਓ ਰਾਹੀਂ ਦਿਖਾਇਆ ਗਿਆ ਹੈ। ਇਸ ਗੀਤ ਦੇ ਬੋਲ, ਕੰਪੋਜ਼ਿੰਗ ਤੋਂ ਇਲਾਵਾ ਮਿਊਜ਼ਿਕ ਖੁਦ ਵਿੱਕੀ ਸੰਧੂ ਨੇ ਦਿੱਤਾ ਹੈ। ਵਿੱਕੀ ਸੰਧੂ ਦੇ ਇਸ ਗੀਤ ਦੀ ਵੀਡੀਓ ਸ਼ੁਭ ਸਿੰਘ ਨੇ ਤਿਆਰ ਕੀਤੀ ਹੈ। ਇਸ ਗੀਤ ਨੂੰ ਪਾਵ ਧਾਰੀਆ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਸੈਡ ਸੌਂਗ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਪਾਵ ਧਾਰੀਆ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵਧੀਆ ਗੀਤ ਦਿੱਤੇ ਹਨ, ਜਿਵੇਂ ਨਾ ਜਾ, ਤੇਰੀ ਯਾਦ, ਬੇਵਫਾ ਤੇ ਮੁਲਾਕਾਤਾਂ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network