ਅੱਜ ਵਿਆਹ ਬੰਧਨ 'ਚ ਬਝਣਗੇ ਪਾਇਲ ਰੋਹਤਗੀ ਤੇ ਸੰਗਰਾਮ ਸਿੰਘ

written by Pushp Raj | July 09, 2022

Payal Rohatgi and Sangram Singh wedding: ਟੀਵੀ ਦੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਪਾਇਲ ਰੋਹਤਗੀ ਅਤੇ ਪਹਿਲਵਾਨ ਸੰਗਰਾਮ ਸਿੰਘ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕਿਆਂ ਹਨ।

image From instagram

ਦੋਹਾਂ ਦਾ ਵਿਆਹ ਆਗਰਾ ਦੇ ਜੇਪੀ ਪੈਲੇਸ ਵਿੱਚ ਹੋਵੇਗਾ ਤੇ ਇਥੇ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ। ਦੋਵੇਂ ਇਸ ਸ਼ੁਭ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉੱਥੇ ਹੀ, ਵਿਆਹ ਤੋਂ ਇੱਕ ਦਿਨ ਪਹਿਲਾਂ ਇਹ ਜੋੜਾ ਆਗਰਾ ਦੇ ਪ੍ਰਾਚੀਨ ਰਾਜੇਸ਼ਵਰ ਮਹਾਦੇਵ ਮੰਦਰ ਪਹੁੰਚਿਆ ਸੀ।

ਪਾਇਲ ਅਤੇ ਸੰਗਰਾਮ ਸਿੰਘ ਨੇ ਰਾਜੇਸ਼ਵਰ ਮਹਾਦੇਵ ਮੰਦਰ ਵਿੱਚ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਮਹਾਦੇਵ ਦੇ ਦਰਸ਼ਨ ਕੀਤੇ। ਵਾਇਰਲ ਭਯਾਨੀ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੀ ਜ਼ਿੰਦਗੀ ਦੇ ਨਵੇਂ ਸਫਰ ਲਈ ਰੱਬ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਦੱਸ ਦੇਈਏ ਕਿ ਇਸ ਦੌਰਾਨ ਸੁਰਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ।

ਇਨ੍ਹਾਂ ਤਸਵੀਰਾਂ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ, "ਇਹ ਮੰਦਰ ਲਗਭਗ 850 ਸਾਲ ਪੁਰਾਣਾ ਹੈ। ਇਸ ਦੀ ਸੁੰਦਰਤਾ ਬਹੁਤ ਚੰਗੀ, ਸ਼ੁਭ ਅਤੇ ਬਹੁਤ ਹੀ ਆਨੰਦਮਈ ਹੈ। ਅਸੀਂ ਮਹਾਦੇਵ ਅਤੇ ਮਾਂ ਪਾਰਵਤੀ ਦੇ ਆਸ਼ੀਰਵਾਦ ਨੂੰ ਮਹਿਸੂਸ ਕਰ ਸਕਦੇ ਹਾਂ।"

image From instagram

ਪਾਇਲ ਅਤੇ ਸੰਗਰਾਮ ਅੱਜ ਸੱਤ ਫੇਰੇ ਲੈਣਗੇਅਤੇ ਇਸ ਖਾਸ ਦਿਨ ਲਈ ਉਨ੍ਹਾਂ ਨੇ ਆਗਰਾ ਵਿੱਚ ਜੇਪੀ ਪੈਲੇਸ ਨੂੰ ਚੁਣਿਆ ਹੈ। ਇਸ ਬਾਰੇ ਸੰਗਰਾਮ ਸਿੰਘ ਨੇ ਕਿਹਾ, "ਕਹਿੰਦੇ ਹਨ ਕਿ ਕਿਸਮਤ ਆਪਣੀ ਭੂਮਿਕਾ ਨਿਭਾਉਂਦੀ ਹੈ। ਮੈਂ ਪਹਿਲੀ ਵਾਰ ਪਾਇਲ ਨੂੰ ਆਗਰਾ ਮਥੁਰਾ ਰੋਡ 'ਤੇ ਮਿਲਿਆ ਸੀ। ਅਸੀਂ ਜੁਲਾUਈ ਨੂੰ ਜੇਪੀ ਪੈਲੇਸ, ਆਗਰਾ ਵਿੱਚ ਵਿਆਹ ਕਰ ਰਹੇ ਹਾਂ। 3 ਦਿਨ ਦੀ ਮਹਿੰਦੀ, ਹਲਦੀ, ਸੰਗੀਤ, ਇਹ ਸਾਰੀਆਂ ਰਸਮਾਂ ਵੀ ਇਥੇ ਹੀ ਨਿਭਾਈਆਂ ਗਈਆਂ ਹਨ ।

ਉਥੇ ਹੀ ਦੂਜੇ ਪਾਸੇ ਪਾਇਲ ਨੇ ਆਗਰਾ ਬਾਰੇ ਕਿਹਾ, "ਆਗਰਾ ਤਾਜ ਮਹਿਲ ਲਈ ਜਾਣਿਆ ਜਾਂਦਾ ਹੈ, ਪਰ ਆਗਰਾ ਵਿੱਚ ਬਹੁਤ ਸਾਰੇ ਹਿੰਦੂ ਮੰਦਰ ਹਨ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ ਹਾਂ। ਆਗਰਾ ਵਿੱਚ ਲੋਕ ਹਿੰਦੂ ਮੰਦਰਾਂ ਬਾਰੇ ਜਾਨਣ, ਇਸ ਲਈ ਮੈਂ ਉੱਥੇ ਵਿਆਹ ਕਰਨਾ ਚਾਹੁੰਦੀ ਹਾਂ। ਮੇਰਾ ਵਿਆਹ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਵੇਗਾ।"

image From instagram

ਹੋਰ ਪੜ੍ਹੋ: ਸਾਊਥ ਸੁਪਰਸਟਾਰ ਵਿਕਰਮ ਨੂੰ ਪਿਆ ਦਿਲ ਦੌਰਾ, ਜ਼ੇਰੇ ਇਲਾਜ ਹਸਪਤਾਲ 'ਚ ਭਰਤੀ

ਦੱਸ ਦੇਈਏ ਕਿ ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਪਿਛਲੇ 12 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਨਾਂ ਦੀ ਪਹਿਲੀ ਮੁਲਾਕਾਤ ਸਰਵਾਈਵਰ ਇੰਡੀਆ ਨਾਮ ਦੇ ਇੱਕ ਰਿਐਲਿਟੀ ਸ਼ੋਅ ਵਿੱਚ ਹੋਈ ਸੀ। ਦੋਵਾਂ ਨੇ ਸਾਲ 2014 ਵਿੱਚ ਮੰਗਣੀ ਕੀਤੀ ਸੀ ਅਤੇ ਲੰਬੇ ਸਮੇਂ ਬਾਅਦ ਉਹ 7 ਜ਼ਿੰਦਗੀਆਂ ਲਈ ਇੱਕ ਦੂਜੇ ਦਾ ਹੱਥ ਫੜਨ ਜਾ ਰਹੇ ਹਨ।

You may also like