Payal Rohatgi, Sangram wedding: ਮਹਿੰਦੀ ਸੈਰੇਮਨੀ ਦੌਰਾਨ ਪਿੰਕ ਤੇ ਪੀਲੇ ਰੰਗ ਦੇ ਆਊਟਫਿਟ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਪਾਇਲ, ਵੇਖੋ ਤਸਵੀਰਾਂ

written by Pushp Raj | July 07, 2022

Payal Rohatgi and Sangram Singh wedding: ਟੀਵੀ ਦੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਪਾਇਲ ਰੋਹਤਗੀ ਅਤੇ ਪਹਿਲਵਾਨ ਸੰਗਰਾਮ ਸਿੰਘ ਇਸ ਹਫ਼ਤੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ। ਹੁਣ ਪਾਇਲ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਪਾਇਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

image From instagram

ਪਾਇਲ ਰੋਹਤਗੀ ਦੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਇਸ ਸਮੇਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਹੈ। ਸਾਹਮਣੇ ਆਈਆਂ ਤਸਵੀਰਾਂ ਤੋਂ ਸਾਫ ਹੈ ਕਿ ਪਾਇਲ ਰੋਹਤਗੀ ਦੀ ਮਹਿੰਦੀ ਸੈਰੇਮਨੀ 'ਚ ਪਰਿਵਾਰ ਤੋਂ ਇਲਾਵਾ ਕੁਝ ਖਾਸ ਦੋਸਤਾਂ ਨੇ ਹੀ ਸ਼ਿਰਕਤ ਕੀਤੀ ਸੀ। ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ 9 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।

ਪਾਇਲ ਰੋਹਤਗੀ ਨੇ ਆਪਣੀ ਮਹਿੰਦੀ ਸੈਰੇਮਨੀ ਦੀ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਮਹਿੰਦੀ ਸੈਰੇਮਨੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਪਾਇਲ ਰੋਹਤਗੀ ਨੇ ਕੈਪਸ਼ਨ 'ਚ ਲਿਖਿਆ, 'ਤੁਹਾਡੀ ਜ਼ਿੰਦਗੀ ਦਾ ਹਰ ਅਗਲਾ ਪੜਾਅ ਤੁਹਾਡੇ ਤੋਂ ਵੱਖਰੀ ਮੰਗ ਕਰੇਗਾ।'

image From instagram

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਾਇਲ ਰੋਹਤਗੀ ਮਹਿੰਦੀ ਸੈਰੇਮਨੀ ਦੇ ਦੌਰਾਨ ਗੁਲਾਬੀ ਅਤੇ ਪੀਲੇ ਰੰਗ ਦੇ ਕਫਤਾਨ ਸੂਟ 'ਚ ਨਜ਼ਰ ਆਈ। ਇਸ ਦੌਰਾਨ ਉਸ ਦੇ ਚਿਹਰੇ ਦੀ ਖੁਸ਼ੀ ਸਾਫ ਤੌਰ 'ਤੇ ਝਲਕ ਰਹੀ ਹੈ ਜਿਵੇਂ ਕਿ ਦੱਸ ਰਹੀ ਹੋਵੇ ਕਿ ਉਹ ਇਸ ਪਲ ਨੂੰ ਜਿਉਣ ਲਈ ਕਿੰਨੀ ਬੇਤਾਬ ਸੀ। ਉਸ ਦੇ ਹੱਥਾਂ 'ਤੇ ਮਹਿੰਦੀ ਲੱਗੀ ਹੋਈ ਹੈ ਤੇ ਉਸ ਨੇ ਹਲਕੇ ਮੇਅਕਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।

ਇਸ ਸਾਲ ਪਾਇਲ ਰੋਹਤਗੀ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲਾਕਅੱਪ ਵਿੱਚ ਹਿੱਸਾ ਲਿਆ ਸੀ। ਇਸ ਸ਼ੋਅ 'ਤੇ ਆਉਂਦੇ ਹੀ ਸੰਗਰਾਮ ਸਿੰਘ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਪਾਇਲ ਰੋਹਤਗੀ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨੈਸ਼ਨਲ ਟੀਵੀ 'ਤੇ ਪਾਇਲ ਨੂੰ ਵਿਆਹ ਲਈ ਪ੍ਰਪੋਜ਼ ਵੀ ਕੀਤਾ ਸੀ।

image From instagram

ਹੋਰ ਪੜ੍ਹੋ: ਮੁੜ ਲਾੜਾ ਬਣੇ CM ਭਗਵੰਤ ਮਾਨ ਦੀ ਪਹਿਲੀ ਫੋਟੋ ਆਈ ਸਾਹਮਣੇ, ਰਾਘਵ ਚੱਢਾ ਨੇ ਸ਼ੇਅਰ ਕੀਤੀ ਤਸਵੀਰ

ਦੱਸ ਦੇਈਏ ਕਿ ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਪਿਛਲੇ 12 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਨਾਂ ਦੀ ਪਹਿਲੀ ਮੁਲਾਕਾਤ ਸਰਵਾਈਵਰ ਇੰਡੀਆ ਨਾਮ ਦੇ ਇੱਕ ਰਿਐਲਿਟੀ ਸ਼ੋਅ ਵਿੱਚ ਹੋਈ ਸੀ। ਦੋਵਾਂ ਨੇ ਸਾਲ 2014 ਵਿੱਚ ਮੰਗਣੀ ਕੀਤੀ ਸੀ ਅਤੇ ਲੰਬੇ ਸਮੇਂ ਬਾਅਦ ਉਹ 7 ਜ਼ਿੰਦਗੀਆਂ ਲਈ ਇੱਕ ਦੂਜੇ ਦਾ ਹੱਥ ਫੜਨ ਜਾ ਰਹੇ ਹਨ।

 

View this post on Instagram

 

A post shared by Team Payal Rohatgi (@payalrohatgi)

You may also like