ਸਲਮਾਨ ਖ਼ਾਨ ਨੂੰ ਸਿੱਖ ਕਿਰਦਾਰ ਵਿੱਚ ਦੇਖ ਕੇ ਭੜਕੇ ਲੋਕ, ਕਮੈਂਟ ਕਰਨ ਵਾਲਿਆਂ ਦਾ ਆਇਆ ਹੜ੍ਹ

written by Rupinder Kaler | December 10, 2020

ਹਾਲ ਹੀ ਵਿੱਚ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਅੰਤਿਮ ਦਾ ਲਾਸਟ ਟ੍ਰੁਥ’ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ, ਜਿਸ ਵਿਚ ਉਹ ਸਿੱਖ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ । ਸਲਮਾਨ ਆਪਣੀ ਇਸ ਲੁੱਕ ਨੂੰ ਲੈ ਕੇ ਕਾਫ਼ੀ ਟਰੋਲ ਹੋ ਰਹੇ ਹਨ ।ਸੁਰਿੰਦਰ ਸਿੱਧੂ ਨਾਂਅ ਦੇ ਇਕ ਯੂਜ਼ਰ ਨੇ ਟਵੀਟ ਕਰਕੇ ਕੁਝ ਮੀਡੀਆ ਚੈਨਲਾਂ ਨੂੰ ਟੈਗ ਕਰਦਿਆਂ ਕਿਹਾ, 'ਇਸ ਮੁਸਲਿਮ ਵਿਅਕਤੀ ਨੇ ਪੱਗ ਬੰਨੀ ਹੋਈ ਹੈ ਤੇ ਜਾਅਲੀ ਸਿੱਖ ਬਣਿਆ ਹੈ।

ਹੋਰ ਪੜ੍ਹੋ :

ਕਿਰਪਾ ਕਰਕੇ ਇਸ ਨੂੰ ਵੀ ਖਾਲਿਸਤਾਨੀ ਦਿਖਾਓ, ਜਿਵੇਂ ਤੁਸੀਂ ਕਿਸਾਨਾਂ ਤੇ ਉਹਨਾਂ ਦੇ ਸਮਰਥਕਾਂ ਨਾਲ ਕਰ ਰਹੇ ਹੋ'।ਸਲਮਾਨ ਖਾਨ ਦੀ ਫੋਟੋ 'ਤੇ ਪ੍ਰਤੀਕਿਰਿਆ ਦਿੰਦਿਆਂ ਰਵਿੰਦਰ ਗਿੱਲ ਨਾਂਅ ਦੇ ਇਕ ਯੂਜ਼ਰ ਨੇ ਲਿਖਿਆ, 'ਸਲਮਾਨ ਖਾਨ ਕਿਸਾਨੀ ਸੰਘਰਸ਼ ਬਾਰੇ ਕੁਝ ਬੋਲੋ। ਸਿੱਖ ਪੁਲਿਸ ਅਫਸਰਾਂ 'ਤੇ ਫਿਲਮਾਂ ਨਾ ਬਣਾਓ। ਮੋਦੀ ਵਿਰੁੱਧ ਕੁਝ ਬੋਲੋ'।

ਇਕ ਹੋਰ ਯੂਜ਼ਰ ਨੇ ਲਿਖਿਆ ਕਿ, 'ਸਲਮਾਨ ਕਿਸਾਨੀ ਸੰਘਰਸ਼ ਦੌਰਾਨ ਸਿੱਖਾਂ/ ਕਿਸਾਨਾਂ ਦੇ ਸਮਰਥਨ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ, ਉਹ ਇਕ ਕਮਿਊਨਿਟੀ ਦੇ ਨਾਂਅ 'ਤੇ ਪੈਸਾ ਕਮਾਉਣਾ ਚਾਹੁੰਦੇ ਹਨ ਪਰ ਜਦੋਂ ਉਸ ਕਮਿਊਨਿਟੀ ਨੂੰ ਸਹਾਇਤਾ ਦੀ ਲੋੜ ਹੈ ਤਾਂ ਉਹ ਚੁੱਪ ਹਨ'।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨਾਂ ਦੇ ਸ਼ੰਘਰਸ਼ ਵਿੱਚ ਪੰਜਾਬ ਦਾ ਹਰ ਫ਼ਿਲਮੀ ਸਿਤਾਰਾ ਪਹੁੰਚ ਰਿਹਾ ਹੈ ਪਰ ਬਾਲੀਵੁੱਡ ਦੇ ਕੁਝ ਸਿਤਾਰਿਆਂ ਨੂੰ ਛੱਡ ਕੇ ਹਰ ਇੱਕ ਨੇ ਇਸ ਤੋਂ ਦੂਰੀ ਬਣਾਈ ਹੋਈ ਹੈ । ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ ਦਿਖਾਈ ਦੇ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਸਿਤਾਰੇ ਪੰਜਾਬੀ ਸਭਿਆਚਾਰ ਨੂੰ ਲੈ ਕੇ ਫ਼ਿਲਮਾਂ ਤਾਂ ਬਣਾ ਸਕਦੇ ਹਨ ਪਰ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕਰ ਸਕਦੇ ।

0 Comments
0

You may also like