ਬਾਲੀਵੁੱਡ ਦਾ ਹੇਅਰ ਸਟਾਈਲਿਸਟ ਸੂਰਜ ਗੋਦੰਬੇ ਨਸ਼ੇ ਸਮੇਤ ਗ੍ਰਿਫਤਾਰ, ਹੋ ਸਕਦੇ ਹਨ ਕਈ ਖੁਲਾਸੇ

written by Rupinder Kaler | December 10, 2020

ਬਾਲੀਵੁੱਡ ਵਿੱਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਆਏ ਦਿਨ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਹਨ । ਇਸ ਸਭ ਦੇ ਚਲਦੇ ਬਾਲੀਵੁੱਡ ਦੇ ਹੇਅਰ ਸਟਾਈਲਿਸਟ ਸੂਰਜ ਗੋਦੰਬੇ ਨੂੰ ਗ੍ਰਿਫਤਾਰ ਕੀਤਾ ਹੈ। ਐਨਸੀਬੀ ਨੇ ਆਰੋਪੀ ਕੋਲੋਂ 11 ਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਦੋਸ਼ੀ ਸੂਰਜ ਫ਼ਿਲਮ ਇੰਡਸਟਰੀ ਦਾ ਇਕ ਮਸ਼ਹੂਰ ਨਾਮ ਹੈ।

ਹੋਰ ਪੜ੍ਹੋ :

Suraj Godambe

ਐਨਸੀਬੀ ਆਰੋਪੀ ਤੋਂ ਪੁੱਛ-ਗਿੱਛ ਵਿਚ ਕੁਝ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਕਰ ਰਹੀ ਹੈ।ਮਹੱਤਵਪੂਰਣ ਗੱਲ ਇਹ ਹੈ ਕਿ ਐਨਸੀਬੀ ਨੇ ਹਾਲ ਹੀ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਕੇਸ ਵਿੱਚ ਮੁੰਬਈ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਸਨ।ਇਸ ਸਮੇਂ ਦੌਰਾਨ, ਨਸ਼ਾ ਸਪਲਾਈ ਕਰਨ ਵਾਲੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

suraj-godambe

ਫੜੇ ਗਏ ਦੋਵਾਂ ਮੁਲਜ਼ਮਾਂ ਤੋਂ ਢਾਈ ਕਰੋੜ ਰੁਪਏ ਦਾ ਚਰਸ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ ਕਮੇਡੀਅਨ ਭਾਰਤੀ ਸਿੰਘਰ ਦੇ ਘਰ ਵਿੱਚ ਵੀ ਛਾਪੇਮਾਰੀ ਹੋਈ ਸੀ । ਖ਼ਬਰਾਂ ਮੁਤਾਬਿਕ ਭਾਰਤੀ ਦੇ ਘਰੋਂ ਵੀ ਨਸ਼ਾ ਬਰਾਮਦ ਕੀਤਾ ਗਿਆ ਸੀ ।

0 Comments
0

You may also like