
ਸਿੱਧੂ ਮੂਸੇਵਾਲਾ (Sidhu Moose wala) ਦਾ ਦਿਹਾਂਤ (Death)ਭਾਵੇਂ 29 ਮਈ ਨੂੰ ਹੋ ਗਿਆ ਸੀ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਦੇ ਵੱਲੋਂ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ । ਉਨ੍ਹਾਂ ਦੀ ਹਵੇਲੀ ‘ਤੇ ਪ੍ਰਸ਼ੰਸਕ ਪਹੁੰਚ ਕੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਕਰ ਰਹੇ ਹਨ । ਬੀਤੇ ਦਿਨਸਮਾਲਸਰ ਪਿੰਡ ਵਾਸੀਆਂ ਵੱਲੋਂ ਮੂਸੇਵਾਲਾ ਦੇ ਮਾਪਿਆਂ ਨੂੰ ਸਿੱਧੂ ਮੂਸੇਵਾਲਾ ਦੀ ਮੂਰਤੀ ਭੇਟ ਕੀਤੀ ਗਈ । ਸਿੱਧੂ ਮੂਸੇਵਾਲਾ ਦੀ ਮੂਰਤੀ ਨੂੰ ਵੇਖ ਕੇ ਉਸ ਦੇ ਮਾਪੇ ਭਾਵੁਕ ਹੋ ਗਏ ।

ਇਸ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਇਸ ਮੂਰਤੀ ਦੇ ਨਾਲ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀਆਂ ਅੰਤਿਮ ਰਸਮਾਂ ਬੀਤੀ 8 ਜੂਨ ਨੂੰ ਹੋਈਆਂ ਸਨ । ਗਾਇਕ ਦੀ ਅੰਤਿਮ ਅਰਦਾਸ ‘ਚ ਲੱਖਾਂ ਦੀ ਸੰਖਿਆ ‘ਚ ਨੌਜਵਾਨਾਂ ਦੇ ਸ਼ਾਮਿਲ ਹੋਏ ਸਨ।

ਹੋਰ ਪੜ੍ਹੋ : ਲਾਈਵ ਸ਼ੋਅ ‘ਚ ਬੋਲੇ ਗਾਇਕ ਕਾਕਾ, ‘ਸਿੱਧੂ ਮੂਸੇਵਾਲਾ ਵਰਗਾ ਕੋਈ ਦੂਜਾ ਹੋ ਨਹੀਂ ਸਕਦਾ, ਭਾਵੇਂ ਕੋਈ ਕਿੰਨਾ ਵੀ ਕਾਪੀ ਕਰ ਲਏ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੀ ੨੯ ਮਈ ਨੂੰ ਕੁਝ ਹਥਿਆਰਬੰਦ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਇਸ ਕਤਲ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਇਸ ਤੋਂ ਇਲਾਵਾ ਕੇਕੜਾ ਨਾਮ ਦੇ ਸ਼ਖਸ ਨੇ ਸਿੱਧੂ ਦੇ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ ਅਤੇ ਸਿੱਧੂ ਮੂਸੇਵਾਲਾ ਦੇ ਬਾਰੇ ਸਾਰੀ ਇਨਫਾਰਮੇਸ਼ਨ ਕਾਤਲਾਂ ਤੱਕ ਪਹੁੰਚਾਈ ਸੀ ।

ਇਸ ਮਾਮਲੇ ‘ਚ ਹੋਰ ਵੀ ਕਈ ਗ੍ਰਿਫਤਰੀਆਂ ਹੁਣ ਤੱਕ ਹੋ ਚੁੱਕੀਆਂ ਹਨ । ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਨੂੰ ਵੀ ਪੁੱਛਗਿੱਛ ਦੇ ਲਈ ਪੁਲਿਸ ਦਿੱਲੀ ਤੋਂ ਲੈ ਕੇ ਆਈ ਹੈ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਸਨ । ਹਾਲ ਹੀ ‘ਚ ਉਨ੍ਹਾਂ ਦਾ ਐਸਵਾਈਐੱਲ ਗੀਤ ਪੂਰੀ ਦੁਨੀਆ ‘ਚ ਧੱਕ ਪਾਉਂਦਾ ਹੋਇਆ ਬਿੱਲਬੋਰਡ ‘ਚ ਸ਼ਾਮਿਲ ਹੋ ਚੁੱਕਿਆ ਹੈ ।
View this post on Instagram