ਮਿਸ ਵਰਲਡ ਦੀ ਅਜਿਹੀ ਹਾਲਤ ਦੇਖ ਲੋਕ ਘਬਰਾਏ, ਯੂਜ਼ਰਸ ਨੇ ਕਿਹਾ- 'ਏਨੂੰ ਕੁਝ ਖਾਣ ਨੂੰ ਦਿਓ'

written by Lajwinder kaur | July 11, 2022

Manushi Chillar Video: ਹਾਲ ਹੀ ਵਿੱਚ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਸਾਬਕਾ ਮਿਸ ਵਰਲਡ ਜੇਤੂ ਮਾਨੁਸ਼ੀ ਛਿੱਲਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਮਾਨੁਸ਼ੀ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਹਾਲਾਂਕਿ ਵਿਸ਼ਵ ਸੁੰਦਰੀ ਕਾਫੀ ਗਲੈਮਰਸ ਲੱਗ ਰਹੀ ਸੀ ਪਰ ਜਿਵੇਂ ਹੀ ਉਹ ਕੈਮਰੇ ਦੇ ਸਾਹਮਣੇ ਪੋਜ਼ ਦੇਣ ਲਈ ਖੜ੍ਹੀ ਹੋਈ ਤਾਂ ਉਹ ਟ੍ਰੋਲਿੰਗ ਦਾ ਸ਼ਿਕਾਰ ਹੋ ਗਈ। ਮਾਨੁਸ਼ੀ ਛਿੱਲਰ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

miss world manushi chillar viral video

ਹੋਰ ਪੜ੍ਹੋ : ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ, ਦੇਖੋ ਰੇਨਬੋ-ਥੀਮ ਵਾਲੀ ਬਰਥਡੇ ਪਾਰਟੀ ਦੀਆਂ ਤਸਵੀਰਾਂ

ਹਾਲ ਹੀ 'ਚ ਮਾਨੁਸ਼ੀ ਛਿੱਲਰ ਦਾ ਏਅਰਪੋਰਟ 'ਤੇ ਸਪਾਟ ਹੋਇਆ ਵੀਡੀਓ ਸਾਹਮਣੇ ਆਇਆ ਹੈ, ਇਸ ਵੀਡੀਓ 'ਚ ਅਦਾਕਾਰਾ ਨੇ ਕਾਲੇ ਰੰਗ ਵਾਲੀ ਆਉਟਫਿੱਟ ਨਜ਼ਰ ਆ ਰਹੀ ਹੈ।

manushi trolled

ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਬਲੈਕ ਸਵੈਟ ਸ਼ਰਟ ਪਾਈ ਹੋਈ ਸੀ ਅਤੇ ਬਲੈਕ ਟਾਈਟਸ ਨਾਲ ਪੇਅਰ ਕੀਤਾ ਹੋਇਆ ਸੀ।  ਅਦਾਕਾਰਾ ਨੇ ਕਾਲੇ ਬੂਟਾਂ ਨਾਲ ਆਪਣਾ ਲੁੱਕ ਪੂਰਾ ਕੀਤਾ।

ਕਾਰ ਤੋਂ ਉਤਰਨ ਤੋਂ ਬਾਅਦ ਜਦੋਂ ਮਾਨੁਸ਼ੀ ਛਿੱਲਰ ਕੈਮਰੇ ਦੇ ਸਾਹਮਣੇ ਪੋਜ਼ ਦੇਣ ਲਈ ਅੱਗੇ ਆਈ ਤਾਂ ਲੋਕਾਂ ਨੇ ਉਸ ਦੇ ਏਨੀ ਪਤਲੀ ਦੇਖਕੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਤਾਂ ਕਹਿ ਦਿੱਤਾ ਕਿ ਕਿਰਪਾ ਕਰਕੇ ਇਸ ਨੂੰ ਫਲਾਈਟ 'ਚ ਕੁਝ ਖੁਆ ਦੇਣਾ।

Samrat Prithviraj OTT platform release date: Know where to watch Akshay Kumar-starrer historical drama Image Source: Instagram

ਤੁਹਾਨੂੰ ਦੱਸ ਦੇਈਏ ਮਾਨੁਸ਼ੀ ਛਿੱਲਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸਮਰਾਟ ਪ੍ਰਿਥਵੀਰਾਜ' ਚ ਦਿਖਾਈ ਦਿੱਤੀ ਸੀ। ਇਸ ਫਿਲਮ 'ਚ ਉਹ ਅਕਸ਼ੇ ਕੁਮਾਰ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ।

ਪਿਛਲੇ ਮਹੀਨੇ 3 ਜੂਨ ਨੂੰ ਰਿਲੀਜ਼ ਹੋਈ ਇਹ ਫਿਲਮ ਸਿਨੇਮਾਘਰਾਂ 'ਚ ਕੁਝ ਖਾਸ ਨਹੀਂ ਦਿਖਾ ਸਕੀ। ਹਾਲਾਂਕਿ ਮਾਨੁਸ਼ੀ ਦੀ ਪਹਿਲੀ ਫਿਲਮ ਫਲਾਪ ਹੋਣ ਦੇ ਬਾਵਜੂਦ ਉਸ ਦੇ ਹੱਥਾਂ 'ਚ ਵੱਡਾ ਪ੍ਰੋਜੈਕਟ ਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਆਪਣੇ ਕਰੀਅਰ ਦੀ ਤੀਜੀ ਫਿਲਮ ਸਾਈਨ ਕਰ ਲਈ ਹੈ। ਇਹ ਇੱਕ ਐਕਸ਼ਨ ਐਂਟਰਟੇਨਰ ਹੈ, ਜਿਸ ਦੀ ਸ਼ੂਟਿੰਗ ਯੂਰਪ ਵਿੱਚ ਕੀਤੀ ਜਾਵੇਗੀ। ਹਾਲਾਂਕਿ ਇਸ ਫਿਲਮ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 

 

View this post on Instagram

 

A post shared by @varindertchawla

You may also like