
ਅਦਾਕਾਰਾ ਉਰਫ਼ੀ ਜਾਵੇਦ (Urfi Javed) ਇਨ੍ਹੀਂ ਦਿਨੀਂ ਚਰਚਾ ‘ਚ ਹੈ ।ਬੀਤੇ ਦਿਨੀਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਪਰ ਹੁਣ ਪੁਲਿਸ ਨੇ ਉਸ ਨੂੰ ਧਮਕੀਆਂ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ ।ਫੜੇ ਗਏ ਵਿਅਕਤੀ ਦੀ ਪਛਾਣ ਨਵੀਨ ਗਿਰੀ ਨੂੰ ਗ੍ਰਿਫਤਾਰ ਕੀਤਾ ਹੈ । ਦੱਸ ਦਈਏ ਕਿ ਟੀਵੀ ਅਦਾਕਾਰਾ ਉਰਫੀ ਜਾਵੇਦ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ।

ਹੋਰ ਪੜ੍ਹੋ : ਚਾਚੇ ਨੂੰ ਯਾਦ ਕਰ ਭਾਵੁਕ ਹੋਇਆ ਸਿੱਧੂ ਮੂਸੇਵਾਲਾ ਦਾ ਭਤੀਜਾ, ਚਾਚੇ ਲਈ ਆਖੀ ਇਹ ਗੱਲ
ਉਰਫੀ ਨੂੰ ਵਟਸਐਪ ਰਾਹੀਂ ਜਬਰ-ਜਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ‘ਚ ਜਾਂਚ ਕਰ ਰਹੀ ਸੀ ਅਤੇ ਹੁਣ ਪੁਲਿਸ ਨੇ ਇਸ ਮਾਮਲੇ ‘ਚ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ ।

ਹੋਰ ਪੜ੍ਹੋ : ਅਦਾਕਾਰ ਸਰਦਾਰ ਸੋਹੀ ਦੀ ਛੋਟੀ ਭੈਣ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਆਪਣੀ ਅਜੀਬੋ ਗਰੀਬ ਡ੍ਰੈਸਿੰਗ ਸੈਂਸ ਲਈ ਜਾਣੀ ਜਾਂਦੀ ਉਰਫੀ ਜਾਵੇਦ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ ਅਤੇ ਉੱਥੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ ।ਉੱਥੇ ਵੀ ਉਸ ਦੇ ਖਿਲਾਫ ਪੁੁਲਿਸ ਦੇ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ।

ਅਦਾਕਾਰਾ ਇੰਡੀਆ ‘ਚ ਸੜਕਾਂ ‘ਤੇ ਹੀ ਬਹੁਤ ਹੀ ਜ਼ਿਆਦਾ ਬੋਲਡ ਡਰੈੱਸ ਪਾ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ਅਤੇ ਆਏ ਦਿਨ ਉਸ ਦਾ ਸਟਾਈਲ ਵੱਖਰਾ ਹੁੰਦਾ ਹੈ । ਆਪਣੀ ਡ੍ਰੈਸਿੰਗ ਸੈਂਸ ਦੇ ਕਾਰਨ ਕਈ ਵਾਰ ਉਹ ਲੋਕਾਂ ਦੀ ਟ੍ਰੋਲਿੰਗ ਦਾ ਵੀ ਸ਼ਿਕਾਰ ਹੁੰਦੀ ਹੈ । ਇਸ ਦੇ ਨਾਲ ਹੀ ਕਈ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਅਦਾਕਾਰਾ ਨੂੰ ਕਰਨਾ ਪੈਂਦਾ ਹੈ ।
View this post on Instagram