ਜਦੋਂ ਸਾਨੀਆ ਮਲਹੋਤਰਾ ਨਾਲ ਨਵਾਜ਼ੁਦੀਨ ਨੇ ਕਰਵਾਈ ਨਕਲੀ ਮੰਗਣੀ,ਵੇਖੋ ਵੀਡੀਓ
ਨਵਾਜ਼ੁਦੀਨ ਸਿੱਦੀਕੀ ਦੀ ਫ਼ਿਲਮ 'ਫੋਟੋਗ੍ਰਾਫਰ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਸਾਨੀਆ ਮਲਹੋਤਰਾ ਅਤੇ ਨਵਾਜ਼ੁਦੀਕ ਸਿੱਦੀਕੀ ਦੀ ਇਸ ਫ਼ਿਲਮ 'ਚ ਦੋਨ੍ਹਾਂ ਦੀ ਅਨੋਖੀ ਪ੍ਰੇਮ ਕਹਾਣੀ ਵੇਖਣ ਨੂੰ ਮਿਲੇਗੀ । ਫ਼ਿਲਮ ਦੇ ਟ੍ਰੇਲਰ ਦੇ ਰਿਲੀਜ਼ ਹੁੰਦਿਆਂ ਹੀ ਇਸ ਫ਼ਿਲਮ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਨਾਉਣੀ ਸ਼ੁਰੂ ਕਰ ਦਿੱਤੀ ਹੈ । ਇਸ 'ਚ ਦੋਵੇਂ ਜਣੇ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆਉਣਗੇ ।
ਹੋਰ ਵੇਖੋ :ਗੁਰੂ ਰੰਧਾਵਾ ਤੇ ਮਾਸਟਰ ਸਲੀਮ ਦੀ ਆਪਸ ਵਿੱਚ ਨਹੀਂ ਮਿਲੀ ਸੁਰ, ਦੇਖੋ ਵੀਡਿਓ
https://www.youtube.com/watch?v=KFjRs4avvWc
ਸਾਨੀਆ ਮਲਹੋਤਰਾ ਇਸ ਤੋਂ ਪਹਿਲਾਂ ਫ਼ਿਲਮ 'ਬਧਾਈ ਹੋ' 'ਚ ਨਜ਼ਰ ਆਈ ਸੀ । ਇਸ ਦੀ ਕਹਾਣੀ ਰੋਡ ਸਾਈਡ ਇੱਕ ਅਜਿਹੇ ਫੋਟੋਗ੍ਰਾਫਰ ਦੀ ਹੈ ਜੋ ਆਪਣੀ ਦਾਦੀ ਦੇ ਦਬਾਅ ਹੇਠ ਹੁੰਦਾ ਹੈ, ਦਾਦੀ ਉਸ ਨੂੰ ਵਿਆਹ ਲਈ ਜ਼ੋਰ ਪਾ ਰਹੀ ਹੈ, ਪਰ ਉਹ ਇੱਕ ਸ਼ਰਮੀਲੀ ਜਿਹੀ ਕੁੜੀ ਨੂੰ ਆਪਣੀ ਮੰਗੇਤਰ ਬਚਾ ਕੇ ਆਪਣੀ ਦਾਦੀ ਸਾਹਮਣੇ ਇਹ ਕਹਿ ਕੇ ਪੇਸ਼ ਕਰ ਦਿੰਦਾ ਹੈ ਕਿ ਉਹ ਉਸ ਦੀ ਮੰਗੇਤਰ ਹੈ ।
ਹੋਰ ਵੇਖੋ:ਵਾਇਸ ਆਫ ਪੰਜਾਬ ‘ਚ ਲੱਗੀ ਵਿਆਹ ਵਾਲੇ ਗੀਤਾਂ ਨਾਲ ਰੌਣਕ
photograph movie
ਪਰ ਇਹ ਜੋੜੀ ਹਕੀਕਤ 'ਚ ਵੀ ਇੱਕ ਦੂਜੇ ਦੇ ਕਦੋਂ ਕਰੀਬ ਆ ਜਾਂਦੀ ਹੈ ਇਸ ਦਾ ਦੋਨਾਂ ਨੂੰ ਪਤਾ ਹੀ ਨਹੀਂ ਲੱਗਦਾ ।ਫਿਲਹਾਲ ਇਸ ਫ਼ਿਲਮ ਨੂੰ ਲੈ ਕੇ ਨਵਾਜ਼ੁਦੀਨ ਸਿੱਦੀਕੀ ਅਤੇ ਸਾਨੀਆ ਮਲਹੋਤਰਾ ਨੂੰ ਕਾਫੀ ਉਮੀਦਾਂ ਨੇ । ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ,ਪਰ ਇਹ ਫ਼ਿਲਮ ਲੋਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ ਇਹ ਵੇਖਣ ਵਾਲੀ ਗੱਲ ਹੈ ।
photograph movie