ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਦਾਦਾ ਜੀ ਅਤੇ ਭੈਣ ਦੇ ਨਾਲ ਤਸਵੀਰ ਵਾਇਰਲ, ਦਰਸ਼ਕਾਂ ਨੂੰ ਆ ਰਹੀ ਪਸੰਦ

written by Shaminder | February 10, 2021

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਆਪਣੇ ਦਾਦਾ ਜੀ ਅਤੇ ਭੈਣ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਦੋਵੇਂ ਭੈਣਾਂ ਕਾਫੀ ਖੁਸ਼ ਦਿਖਾਈ ਦੇ ਰਹੀਆਂ ਹਨ । Mandy-Takhar ਮੈਂਡੀ ਤੱਖਰ ਦੀ ਭੈਣ ਉਨ੍ਹਾਂ ਦੀ ਕਾਰਬਨ ਕਾਪੀ ਲੱਗ ਰਹੀ ਹੈ । ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ । ਮੈਂਡੀ ਤੱਖਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਹੋਰ ਪੜ੍ਹੋ  : ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਏ ਪੰਜਾਬੀ ਇੰਡਸਟਰੀ ਦੇ ਸਿਤਾਰੇ,  ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ
mandy ਭਾਵੇਂ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਮਿਰਜ਼ਾ’ ਹੋਵੇ ਜਾਂ ਫਿਰ ਪ੍ਰੀਤ ਹਰਪਾਲ ਦੇ ਨਾਲ ‘ਲੁਕਣਮੀਚੀ’ ਜਾਂ ਫਿਰ ਅਦਾਕਾਰ ਜੋਬਨਪ੍ਰੀਤ ਰੋਮਾਂਟਿਕ ਡਰਾਮਾ ਫ਼ਿਲਮ ‘ਸਾਕ’ ਹੋਵੇ । ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ । mandy ਪਿੱਛੇ ਜਿਹੇ ਉਨ੍ਹਾਂ ਦਾ ਇੱਕ ਹਿੰਦੀ ਗੀਤ ਆਇਆ ਸੀ ਜਿਸ ‘ਚ ਬਤੌਰ ਮਾਡਲ ਉਹ ਨਜ਼ਰ ਆਏ ਸਨ ।

0 Comments
0

You may also like