ਕਰੀਨਾ ਕਪੂਰ ਦੇ ਛੋਟੇ ਬੇਟੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਤੈਮੂਰ ਦੇ ਨਾਲ ਦਿਖਾਈ ਦਿੱਤਾ ਉਸਦਾ ਛੋਟਾ ਭਰਾ
ਕਰੀਨਾ ਕਪੂਰ ਖਾਨ ਜਿੱਥੇ ਆਪਣੀ ਕਿਤਾਬ 'ਪ੍ਰੈਗਨੈਂਸੀ ਬਾਈਬਲ' ਨੂੰ ਲੈ ਕੇ ਚਰਚਾ ਵਿੱਚ ਹੈ ਉੱਥੇ ਇਸ ਕਿਤਾਬ ਵਿੱਚੋਂ ਉਹਨਾਂ ਦੇ ਛੋਟੇ ਬੇਟੇ ਦੀ ਤਸਵੀਰ ਲੀਕ ਹੋਈ ਹੈ। ਇਹ ਤਸਵੀਰਾਂ ਕਰੀਨਾ ਦੇ ਫੈਨ ਪੇਜ਼ ਤੋਂ ਲੀਕ ਕੀਤੀਆਂ ਗਈਆਂ ਹਨ ।ਇਹਨਾਂ ਤਸਵੀਰਾਂ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਹ ਕਰੀਨਾ ਦੇ ਛੋਟੇ ਬੇਟੇ 'ਜੇਹ' ਦੀਆਂ ਹਨ।
Pic Courtesy: Instagram
ਹੋਰ ਪੜ੍ਹੋ :
ਹਨੇਰੇ ਕਮਰੇ ‘ਚ ਇੱਕਲੀ ਬੈਠ ਕੇ ਰੋਂਦੀ ਹੁੰਦੀ ਸੀ ਅਦਾਕਾਰਾ ਗੁਲ ਪਨਾਗ, ਪੋਸਟ ਸਾਂਝੀ ਕਰਕੇ ਕੀਤਾ ਖੁਲਾਸਾ
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰੀਨਾ ਕਪੂਰ ਨੇ ਆਪਣੇ ਦੂਜੇ ਬੇਟੇ 'ਜੇਹ' ਨੂੰ ਹਰ ਇੱਕ ਤੋਂ ਛੁਪਾ ਕੇ ਰੱਖਿਆ ਹੋਇਆ ਹੈ । ਜਦਂੋ ਕਿ ਉਹਨਾਂ ਦੇ ਪ੍ਰਸ਼ੰਸਕ ਕਰੀਨਾ ਦੇ ਬੇਟੇ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ। ਅਜਿਹੇ 'ਚ ਕਰੀਨਾ ਕਪੂਰ ਨੇ ਇਕ ਫੈਨ ਪੇਜ਼ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ।
Pic Courtesy: Instagram
ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਇਸ ਤਸਵੀਰ 'ਚ ਦਿਖਣ ਵਾਲਾ ਬੱਚਾ ਤੈਮੂਰ ਅਲੀ ਖਾਨ ਦਾ ਛੋਟਾ ਭਰਾ ਜੇਹ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੀਨਾ ਨੇ ਆਪਣੀ ਕਿਤਾਬ ਪ੍ਰੈਗਨੈਂਸੀ ਬਾਈਬਲ 'ਚ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਹੈ।
View this post on Instagram