ਕੇਵੀ ਢਿੱਲੋਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ, ਗੁਰੀ, ਜੱਸ ਮਾਣਕ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੀਤਾ ਵਿਸ਼
ਗੀਤ ਐੱਮ ਪੀ-3 ਅਤੇ ਜੀ.ਕੇ ਡਿਜ਼ੀਟਲ ਦੇ ਆਨਰ ਕੇਵੀ ਢਿੱਲੋਂ ਜਿਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ਉੱਤੇ ਪੰਜਾਬੀ ਕਲਾਕਾਰ ਉਨ੍ਹਾਂ ਨੂੰ ਬਰਥਡੇਅ ਵਿਸ਼ ਕਰ ਰਹੇ ਹਨ ।
ਪੰਜਾਬੀ ਗਾਇਕ ਗੁਰੀ ਨੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਪਾਉਂਦੇ ਹੋਏ ਲਿਖਿਆ- ਹੈਪੀ ਬਰਥਡੇਅ ਭਾਈ ਜਾਨ..ਰੱਬ ਮੇਹਰ ਬਣਾਈ ਰੱਖੇ #BACKBONE #BROTHER ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ ।
ਇਸ ਤੋਂ ਇਲਾਵਾ ਜੱਸ ਮਾਣਕ ਨੇ ਵੀ ਕੇਵੀ ਢਿੱਲੋਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਹੈਪੀ ਬਰਥਡੇਅ @kvdhillon77 ਵੀਰੇ..ਹਮੇਸ਼ਾ ਰੱਬ ਦੀ ਅਸੀਸਾਂ ‘ਚ ਰਹੋ..ਜਲਦੀ ਮਿਲਦੇ ਹਾਂ ਮਿਲ ਕੇ ਕਰਦੇ ਹਾਂ ਪਾਰਟੀ’ ।
ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਫੈਨਜ਼ ਕਮੈਂਟਸ ਕਰਕੇ ਕੇਵੀ ਢਿੱਲੋਂ ਨੂੰ ਬਰਥਡੇਅ ਵਿਸ਼ ਕਰ ਰਹੇ ਹਨ ।
ਜੇ ਰੰਧਾਵਾ, ਹਰਫ ਚੀਮਾ ਤੇ ਕਈ ਹੋਰ ਕਲਾਕਾਰਾਂ ਨੇ ਕੇਵੀ ਢਿੱਲੋਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ ।