ਯੁਵਰਾਜ ਸਿੰਘ ਤੇ ਕਰੀਨਾ ਕਪੂਰ ਖ਼ਾਨ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ਤੇ, ਇੱਕ ਦੂਜੇ ਨਾਲ ਸੈਲਫੀ ਲੈਂਦੇ ਆਏ ਨਜ਼ਰ

written by Lajwinder kaur | October 08, 2021

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਫਿਲਮਾਂ ਦੇ ਨਾਲ -ਨਾਲ ਇਸ਼ਤਿਹਾਰਾਂ ਦੀ ਸ਼ੂਟਿੰਗ ਵਿੱਚ ਬਹੁਤ ਬਿਜ਼ੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਦੱਸ ਦਈਏ ਹੁਣ ਕਰੀਨਾ ਕਪੂਰ ਅਤੇ ਭਾਰਤ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਯੁਵਰਾਜ ਸਿੰਘ ਸ਼ੂਟਿੰਗ ਲਈ ਇਕੱਠੇ ਹੋਏ ਹਨ। ਪੂਰਾ ਸੋਸ਼ਲ ਮੀਡੀਆ ਦੋਵਾਂ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ। ਯੁਵਰਾਜ ਨੇ ਕਰੀਨਾ ਦੇ ਨਾਲ ਆਪਣੀ ਕੁਝ ਤਸਵੀਰਾਂ ਇੰਸਟਾਗ੍ਰਾਮ ਦੀ ਸਟੋਰੀ ਚ ਸ਼ੇਅਰ ਕੀਤੀਆਂ ਨੇ। ਜਿਸ ਵਿੱਚ ਬੇਬੋ ਤੇ ਯੁਵੀ ਇੱਕ ਦੂਜੇ ਦੇ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।

kareena

ਹੋਰ  ਪੜ੍ਹੋ : ਦਿਲਜੀਤ ਦੋਸਾਂਝ ਨੂੰ ਪਿਆਰ ਕਰਨਾ ਪਿਆ ਮਹਿੰਗਾ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਮਿਲ ਕੇ ਚਾੜ੍ਹਿਆ ਕੁਟਾਪਾ, ਵੀਡੀਓ ਹੋਈ ਵਾਇਰਲ

ਇਨ੍ਹਾਂ ਤਸਵੀਰਾਂ 'ਚ ਜਿੱਥੇ ਕਰੀਨਾ ਕਪੂਰ (Kareena Kapoor )ਗੁਲਾਬੀ ਰੰਗ ਦੀ ਜੈਕੇਟ ਅਤੇ ਕਾਲੇ ਰੰਗ ਦੀ ਟਰਾਜ਼ਰ 'ਚ ਪਹਿਲਾਂ ਵਾਂਗ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ, ਯੁਵਰਾਜ ਸਿੰਘ ਚਿੱਟੇ ਕੈਜ਼ੁਅਲ ਡਰੈੱਸ ਵਿੱਚ ਕਾਫੀ ਹੈਂਡਸਮ ਲੱਗ ਰਹੇ ਹਨ।  ਯੁਵਰਾਜ Yuvraj Singh ਨੇ ਕੁਝ ਵੀਡੀਓ 'ਚ ਵੀ ਇੰਸਟਾ ਸਟੋਰੀ ਚ ਸ਼ੇਅਰ ਕੀਤੀਆਂ ਨੇ ਜਿਸ ਚ ਦੋਵੇਂ ਜਾਣੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਕਰੀਨਾ ਅਤੇ ਯੁਵੀ ਦੀਆਂ ਤਸਵੀਰਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਲਈ ਇਕੱਠੇ ਹੋਏ ਹਨ।

inside imge of kareen kapoor

ਹੋਰ  ਪੜ੍ਹੋ :  ਪਿਆਰ ਦੇ ਰੰਗਾਂ ਨਾਲ ਭਰਿਆ ‘Mithi Jahi’ ਗੀਤ ਰਿਲੀਜ਼, ਗਾਇਕਾ ਮੰਨਤ ਨੂਰ ਤੇ ‘ਖਤਰੋਂ ਕੇ ਖਿਲਾੜੀ-11’ ਦੇ ਜੈਤੂ ਅਰਜੁਨ ਬਿਜਲਾਨੀ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਕਰੀਨਾ ਕਪੂਰ ਜੋ ਕਿ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ਚ ਨਜ਼ਰ ਆਵੇਗੀ। ਵੈਸੇ ਉਹ ਅਖੀਰਲੀ ਵਾਰ ਅੰਗ੍ਰੇਜ਼ੀ ਮੀਡੀਅਮ ‘ਚ ਨਜ਼ਰ ਆਈ ਸੀ।

 

0 Comments
0

You may also like