ਕਰਣ ਔਜਲਾ ਦੀ ਨਵਜਾਤ ਬੱਚੇ ਦੇ ਨਾਲ ਤਸਵੀਰ ਵਾਇਰਲ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | October 22, 2021

ਕਰਣ ਔਜਲਾ  (Karan Aujla ) ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਉਹ ਨਵਜਾਤ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਕਿਉਂਕਿ ਇਸ ਤਸਵੀਰ ‘ਚ ਗਾਇਕ ਦੀ ਪਤਨੀ ਵੀ ਉਸ ਦੇ ਨਾਲ ਨਜ਼ਰ ਆ ਰਹੀ ਹੈ ।

Karan Aujla image From instagram

ਹੋਰ ਪੜ੍ਹੋ : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲ ਫਰੈਂਡ ਤੇ ਅਦਾਕਾਰਾ ਅੰਕਿਤਾ ਲੋਖੰਡੇ ਕਰਵਾ ਰਹੀ ਹੈ ਵਿਆਹ, ਤਸਵੀਰਾਂ ਵਾਇਰਲ

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਬੱਚਾ ਕਿਸਦਾ ਹੈ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ।

Karan Aujla image From instagram

ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿੱਥੇ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਕਈ ਗੀਤ ਕੱਢੇ ਹਨ । ਉੱਥੇ ਹੀ ਉਨ੍ਹਾਂ ਦੇ ਲਿਖੇ ਗੀਤ ਕਈ ਗਾਇਕਾਂ ਨੇ ਗਾਏ ਹਨ । ਉਨ੍ਹਾਂ ਨੂੰ ਹਿੱਟ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਪਿੱਛੇ ਜਿਹੇ ਆਇਆ ਉਨ੍ਹਾਂ ਦਾ ‘ਕੋਕਾ’ ਗੀਤ ਕਾਫੀ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਅਣਗਿਣਤ ਗੀਤ ਉਨ੍ਹਾਂ ਨੇ ਗਾਏ ਹਨ ।

 

View this post on Instagram

 

A post shared by Instant Pollywood (@instantpollywood)

You may also like