ਪਿੰਡ ਦੀ ਬੀਬੀ ਨੇ ਖ਼ਾਨ ਸਾਬ ਨੂੰ ਦਿੱਤੀ ਵਿਆਹ ਕਰਾਉਣ ਦੀ ਸਲਾਹ, ਗਾਇਕ ਦੀ ਹੋਈ ਬੋਲਤੀ ਬੰਦ, ਦੇਖੋ ਵੀਡੀਓ

written by Lajwinder kaur | July 02, 2021

ਪੰਜਾਬੀ ਗਾਇਕ ਖ਼ਾਨ ਸਾਬ ਆਪਣੇ ਸੂਫੀ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਹਨਾਂ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਪਿੰਡ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ। singer khaan saab image ਹੋਰ ਪੜ੍ਹੋ : ਜਗਜੀਤ ਸੰਧੂ ਨੇ ਸਾਂਝੀਆਂ ਕੀਤੀਆਂ ਆਪਣੀ ਗੰਭੀਰ ਲੁੱਕ ਦੇ ਨਾਲ ਸਟਾਈਲਿਸ਼ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ
ਹੋਰ ਪੜ੍ਹੋ : ਗੌਰਿਕ ਨੇ ਆਪਣੇ ਕਿਊਟ ਅੰਦਾਜ਼ ‘ਚ ਚਾਹ ਪੀ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਪਿਤਾ ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਇਹ ਵੀਡੀਓ

khaan saab new hair style images with fans image source- instagram
ਇਸ ਵੀਡੀਓ ‘ਚ ਉਹ ਆਪਣੀ ਪਿੰਡ ਦੀ ਬੀਬੀ ਦੇ ਨਾਲ ਨਜ਼ਰ ਆ ਰਹੀ ਹੈ। ਜੋ ਖ਼ਾਨ ਸਾਬ ਨੂੰ ਕਹਿੰਦੀ ਹੈ ਕਿ ਪੁੱਤ ਵਿਆਹ ਕਰਵਾ ਲੈ, ਵਿਆਹ ਵੀ ਬਹੁਤ ਜ਼ਰੂਰੀ ਹੈ । ਇਹ ਸੁਣ ਕੇ ਖ਼ਾਨ ਸਾਬ ਕੁਝ ਸਮੇਂ ਲਈ ਚੁੱਪ ਹੋ ਜਾਂਦੇ ਨੇ। ਪਰ ਉਹ ਬੀਬੀ ਨੂੰ ਗਲੇ ਲਾ ਕੇ ਹੱਸਣ ਲੱਗ ਜਾਂਦੇ ਨੇ। inside image of khan saab ਇਸ ਵੀਡੀਓ ਚ ਉਨ੍ਹਾਂ ਨੇ ਲਿਖਿਆ ਹੈ- ‘ਮੇਰੀ ਪਿੰਡ ਦੀਆਂ ਬੀਬੀਆਂ ਨੂੰ ਮੇਰੇ ਵਿਆਹ ਦੀ ਬਹੁਤ ਟੈਨਸ਼ਨ ਹੈ..ਲਵ ਯੂ ਪਿੰਡ ਦੀਆਂ ਚਾਚੀਆਂ ਤਾਈਆਂ ਨੂੰ..’। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ।  
 
View this post on Instagram
 

A post shared by KHAN SAAB (@realkhansaab)

0 Comments
0

You may also like