ਪ੍ਰਧਾਨ ਮੰਤਰੀ ਮੋਦੀ ਦੇ ਟਵੀਟ 'ਚ ਅਜਿਹਾ ਕੀ ਹੈ ਖਾਸ ਜੋ ਹੋ ਰਹੀ ਹੈ ਚਰਚਾ , ਜਾਣੋ

written by Aaseen Khan | January 21, 2019

ਪ੍ਰਧਾਨ ਮੰਤਰੀ ਮੋਦੀ ਦੇ ਟਵੀਟ 'ਚ ਅਜਿਹਾ ਕੀ ਹੈ ਖਾਸ ਜੋ ਹੋ ਰਹੀ ਹੈ ਚਰਚਾ , ਜਾਣੋ : ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਸ਼ਬਦਾਂ ਦੀ ਚੋਣ ਲਈ ਬਾਖੂਬੀ ਜਾਣੇ ਜਾਂਦੇ ਹਨ। ਅੱਜ ਕੱਲ ਪੀ. ਐੱਮ. ਫ਼ਿਲਮੀ ਸਿਤਾਰਿਆਂ ਨਾਲ ਕਾਫੀ ਮੁਲਾਕਾਤਾਂ ਕਰ ਰਹੇ ਹਨ। ਮੁਲਾਕਾਤਾਂ ਹੀ ਨਹੀਂ ਸਗੋਂ ਟਵਿਟਰ 'ਤੇ ਵੀ ਬਾਲੀਵੁੱਡ ਸਟਾਰਜ਼ ਦੇ ਟਵੀਟ ਦਾ ਬੜੇ ਹੀ ਅਨੋਖੇ ਢੰਗ ਨਾਲ ਜਵਾਬ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ ਨੈਸ਼ਨਲ ਮਿਊਜ਼ਿਅਮ ਆਫ ਇੰਡ‍ਿਅਨ ਸਿਨੇਮਾ ਦਾ ਉਦਘਾਟਨ ਕੀਤਾ। ਇਸ ਪਰੋਗਰਾਮ 'ਚ ਤਮਾਮ ਬਾਲੀਵੁਡ ਸਿਤਾਰਿਆਂ ਨੇ ਸ਼‍ਿਰਕਤ ਕੀਤੀ। ਕਈ ਸਿਤਾਰੇ ਪ੍ਰਧਾਨ ਮੰਤਰੀ ਨਾਲ ਸੈਲਫੀ ਵੀ ਲੈ ਰਹੇ ਸਨ।

ਇਸ ਪ੍ਰੋਗਰਾਮ 'ਚ ਅਦਾਕਾਰ ਕਾਰਤਿਕ ਆਰਿਅਨ , ਕਰਣ ਜੌਹਰ, ਦਿਨੇਸ਼ ਵਿਜਾਨ ਅਤੇ ਇਮਤਿਆਜ਼ ਅਲੀ ਨੇ ਵੀ ਇੱਕ ਸੇਲਫੀ ਕਲ‍ਿਕ ਕੀਤੀ। ਇਸ ਤਸਵੀਰ 'ਚ ਪੀ.ਐੱਮ. ਮੋਦੀ ਪਿੱਛੇ ਪਿੱਠ ਕਰਕੇ ਖੜੇ ਨਜ਼ਰ ਆ ਰਹੇ ਹਨ। ਇਸਨੂੰ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਕਾਰਤਿਕ ਆਰਿਅਨ ਨੇ ਲਿਖਿਆ 'ਮਾਣਯੋਗ ਯੋਗ ਪ੍ਰਧਾਨ ਮੰਤਰੀ ਜੀ ਦੇ ਨਾਲ ਲੂਜ਼ਰਸ ਦੀ ਬੈਕਫੀ' ਇਸਦੇ ਜਵਾਬ ਵਿੱਚ ਮੋਦੀ ਨੇ ਰੀਟਵੀਟ ਕਰ ਲਿਖਿਆ "Not losers but Rockstars! No selfie Jab We Met but there will always be another occasion".

ਹੋਰ ਵੇਖੋ : ਹਰਬੀ ਸੰਘਾ ਨੇ ਗਾਇਕੀ ਵਾਲੇ ਕੱਢੇ ਵੱਟ, ਦੇਖੋ ਵੀਡੀਓ

ਪ੍ਰਧਾਨ ਮੰਤਰੀ ਨੇ ਲਿਖਿਆ ਹੈ ਕਿ 'ਲੂਜ਼ਰ ਨਹੀਂ ਬਲਕਿ ਰਾਕਸਟਾਰਜ਼ ! ਜਦੋਂ ਆਪਾਂ ਮਿਲੇ ਉਦੋਂ ਸੈਲਫੀ ਨਹੀਂ ਹੋਈ ਪਰ ਕਿਸੇ ਹੋਰ ਮੌਕੇ ਤੇ ਜ਼ਰੂਰ ਹੋਵੇਗੀ।' ਦੱਸ ਦਈਏ ਰਾਕਸਟਾਰ ਅਤੇ ਜਬ ਵੀ ਮੈੱਟ ਇਮਤਿਆਜ਼ ਅਲੀ ਦੁਆਰਾ ਡਾਇਰੈਕਟ ਕੀਤੀਆਂ ਫ਼ਿਲਮਾਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਟਵੀਟ 'ਚ ਜਿਸ ਤਰਾਂ ਸ਼ਬਦਾਂ ਦੀ ਚੋਣ ਕੀਤੀ ਅਤੇ ਸ਼ਬਦਾਂ ਨਾਲ ਜਿਸ ਤਰਾਂ ਖੇਲਿਆ ਹੈ ਉਸ ਦੀ ਖੂਬ ਤਾਰੀਫ ਹੋ ਰਹੀ ਹੈ।

You may also like