ਗਾਇਕ ਕੇ.ਕੇ. ਦੇ ਦਿਹਾਂਤ ‘ਤੇ ਪੀਐੱਮ ਮੋਦੀ ਨੇ ਟਵੀਟ ਕਰਕੇ ਜਤਾਇਆ ਦੁੱਖ ਤਾਂ ਸਿੱਧੂ ਮੂਸੇਵਾਲਾ ਦੇ ਫੈਨਸ ਹੋਏ ਨਰਾਜ਼

written by Shaminder | June 01, 2022

ਮਸ਼ਹੂਰ ਪਲੇਬੈਕ ਗਾਇਕ ਕੇ.ਕੇ. (Singer K.K) ਦਾ ਦਿਹਾਂਤ (Death) ਹੋ ਗਿਆ ਸੀ । ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ । ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਸ ਰੋਸ ਜਤਾ ਰਹੇ ਹਨ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ (PM) ਨਰੇਂਦਰ ਮੋਦੀ ਨੇ ਪਰਿਵਾਰ ਪ੍ਰਤੀ ਸੰਵੇਦਨਾ ਲਈ ਕੋਈ ਟਵੀਟ ਨਹੀਂ ਕੀਤਾ ।

'Teenage idol' KK performed 'Pyaar Ke Pal' hours before his death [Watch Video]

ਹੋਰ ਪੜ੍ਹੋ : ਜਨਮਦਿਨ ਤੋਂ 13 ਦਿਨ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਿੱਧੂ ਮੂਸੇਵਾਲਾ

ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਰੋਸ ਪਾਇਆ ਜਾ ਰਿਹਾ ਹੈ । ਦੱਸ ਦਈਏ ਕਿ ਗਾਇਕ ਕੇ.ਕੇ. ਦਾ ਉਸ ਵੇਲੇ ਦਿਹਾਂਤ ਹੋ ਗਿਆ ਹੈ ਜਦੋਂ ਉਹ ਲਾਈਵ ਕੰਸਰਟ ‘ਚ ਪਹੁੰਚੇ ਸਨ, ਪਰ ਇੱਥੇ ਉਹ ਖੁਦ ਨੂੰ ਬੀਮਾਰ ਮਹਿਸੂਸ ਕਰ ਰਹੇ ਸਨ । ਇਸੇ ਦੌਰਾਨ ਉਨ੍ਹਾਂ ਨੇ ਕਿਹਾ ਸੀ ਵੀ ਕਿ ਉਨ੍ਹਾਂ ਨੂੰ ਬਹੁਤ ਗਰਮੀ ਲੱਗ ਰਹੀ ਹੈ । ਇਸੇ ਦੌਰਾਨ ਉਨ੍ਹਾਂ ਨੇ ਸਪਾਟ ਲਾਈਟ ਵੀ ਬੰਦ ਕਰਨ ਲਈ ਆਖਿਆ ਸੀ ।

PM Modi tweet image From twitter

ਹੋਰ ਪੜ੍ਹੋ : ਪੁੱਤ ਦੇ ਸਿਰ ‘ਤੇ ਸਿਹਰਾ ਸੱਜਿਆ ਵੇਖਣਾ ਚਾਹੁੰਦੀ ਸੀ ਮਾਂ, ਉਸੇ ਪੁੱਤ ਦੇ ਫੁੱਲ ਚੁਗਣ ਵੇਲੇ ਧਾਹਾਂ ਮਾਰ ਰੋਈ, ਪਿਤਾ ਦਿਲ ਨਾਲ ਲਾਈ ਬੈਠਾ ਫੁੱਲ

ਇਸ ਤੋਂ ਬਾਅਦ ਉਹ ਇੱਕ ਹੋਟਲ ‘ਚ ਗਏ, ਜਿੱਥੇ ਪੌੜੀਆਂ ਚੜਨ ਦੌਰਾਨ ਉਹ ਅਚਾਨਕ ਡਿੱਗ ਪਏ । ਇਸ ਤੋਂ ਬਾਅਦ ਉਸ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਸੀਐੱਮਆਰਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਬਹੁਤ ਹੀ ਜਿਆਦਾ ਦੁੱਖ ਪਾਇਆ ਜਾ ਰਿਹਾ ਹੈ । ਉੱਧਰ ਗਾਇਕ ਕੇ.ਕੇ. ਦੇ ਦਿਹਾਂਤ ‘ਤੇ ਬਾਲੀਵੁੱਡ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਸੇ ਨੂੰ ਇਹ ਵਿਸ਼ਵਾਸ਼ ਹੀ ਨਹੀਂ ਹੋ ਰਿਹਾ ਕਿ ਕੁਝ ਸਮਾਂ ਪਹਿਲਾਂ ਜਿਸ ਗਾਇਕ ਨੂੰ ਉਹ ਪਰਫਾਰਮ ਕਰਦਾ ਵੇਖ ਰਹੇ ਸਨ । ਉਹ ਗਾਇਕ ਚੰਦ ਪਲਾਂ ਬਾਅਦ ਉਨ੍ਹਾਂ ‘ਚ ਨਹੀਂ ਰਿਹਾ ।

You may also like