ਪੰਜਾਬੀਆਂ ਲਈ ਮਾਣ ਦੀ ਗੱਲ, ਲੁਧਿਆਣਾ ਦੇ ਰਾਏਕੋਟ ਦੀ ਧੀ ਸਮਨਦੀਪ ਕੌਰ ਬਣੀ ਕੈਨੇਡਾ ਪੁਲਿਸ ‘ਚ ਅਫਸਰ

ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਰਾਏਕੋਟ ਦੀ ਧੀ ਸਮਨਦੀਪ ਕੌਰ ਧਾਲੀਵਾਲ ਦੀ ਕੈਨੇਡਾ ਦੇ ਪੁਲਿਸ ਵਿਭਾਗ ‘ਚ ਅਫਸਰ ਵਜੋਂ ਚੁਣੀ ਗਈ ਹੈ । ਉਸ ਨੇ ਸਰੀ ਪੁਲਿਸ ਵਿਭਾਗ ਦੀ ਕ੍ਰਾਈਮ ਬ੍ਰਾਂਚ ‘ਚ ਫੈਡਰਲ ਪੀਸ ਅਫਸਰ ਦੇ ਤੌਰ ‘ਤੇ ਅਹੁਦਾ ਸਾਂਭਿਆ ਹੈ ।

Written by  Shaminder   |  August 21st 2023 10:03 AM  |  Updated: August 21st 2023 10:06 AM

ਪੰਜਾਬੀਆਂ ਲਈ ਮਾਣ ਦੀ ਗੱਲ, ਲੁਧਿਆਣਾ ਦੇ ਰਾਏਕੋਟ ਦੀ ਧੀ ਸਮਨਦੀਪ ਕੌਰ ਬਣੀ ਕੈਨੇਡਾ ਪੁਲਿਸ ‘ਚ ਅਫਸਰ

ਪੰਜਾਬੀਆਂ ਨੇ ਹਰ ਖੇਤਰ ‘ਚ ਮੱਲਾਂ ਮਾਰੀਆਂ ਹਨ । ਭਾਵੇਂ ਉਹ ਸਰਹੱਦਾਂ ਦੀ ਰਾਖੀ ਕਰਨਾ ਹੋਵੇ, ਭਾਵੇਂ ਖੇਡਾਂ ਦੇ ਖੇਤਰ ਹੋਵੇ ਜਾਂ ਫਿਰ ਬਿਜਨੇਸ ਦੇ ਖੇਤਰ ਦੀ ਗੱਲ ਹਰ ਫੀਲਡ ‘ਚ ਪੰਜਾਬੀ ਆਪਣੀ ਮਿਹਨਤ ਸਦਕਾ ਦੁਨੀਆ ‘ਤੇ ਛਾਏ ਹੋਏ ਹਨ । ਹੁਣ ਪੰਜਾਬ ਦੀ ਇੱਕ ਧੀ ਨੇ ਪੰਜਾਬ ਹੀ ਨਹੀਂ ਪੂਰੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ ।

ਹੋਰ ਪੜ੍ਹੋ :  ਸੰਨੀ ਦਿਓਲ ਦਾ ਬੰਗਲਾ ਹੋਣ ਜਾ ਰਿਹਾ ਨੀਲਾਮ ! ਅਦਾਕਾਰ ‘ਤੇ ਲੱਗੇ ਇਹ ਇਲਜ਼ਾਮ

ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਰਾਏਕੋਟ ਦੀ ਧੀ ਸਮਨਦੀਪ ਕੌਰ ਧਾਲੀਵਾਲ (Samandeep Kaur) ਦੀ ਕੈਨੇਡਾ ਦੇ ਪੁਲਿਸ ਵਿਭਾਗ ‘ਚ ਅਫਸਰ ਵਜੋਂ ਚੁਣੀ ਗਈ ਹੈ । ਉਸ ਨੇ ਸਰੀ ਪੁਲਿਸ ਵਿਭਾਗ ਦੀ ਕ੍ਰਾਈਮ ਬ੍ਰਾਂਚ ‘ਚ ਫੈਡਰਲ ਪੀਸ ਅਫਸਰ ਦੇ ਤੌਰ ‘ਤੇ ਅਹੁਦਾ ਸਾਂਭਿਆ ਹੈ । 

2016  ‘ਚ ਪੜ੍ਹਾਈ ਲਈ ਗਈ ਸੀ ਵਿਦੇਸ਼ 

ਸਮਨਦੀਪ ਕੌਰ ਧਾਲੀਵਾਲ ਦੋ ਹਜ਼ਾਰ ਸੋਲਾਂ ‘ਚ ਪੜ੍ਹਾਈ ਦੇ ਲਈ ਵਿਦੇਸ਼ ਗਈ ਸੀ ।ਜਿਸ ਤੋਂ ਬਾਅਦ ਪੜ੍ਹਾਈ ਤੋਂ ਬਾਅਦ ਉਸ ਨੂੰ ਸਰੀ ਦੇ ਪੁਲਿਸ ਵਿਭਾਗ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ । ਪੰਜਾਬ ਦੀ ਇਸ ਧੀ ਦੀ ਉਪਲਬਧੀ ‘ਤੇ ਜਿੱਥੇ ਇਲਾਕੇ ਦੇ ਲੋਕਾਂ ‘ਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਸਮਨਦੀਪ ਕੌਰ ਦਾ ਪਰਿਵਾਰ ਵੀ ਪੱਬਾਂ ਭਾਰ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network