Trending:
ਜਲਦ ਮਾਂ ਬਣਨਾ ਚਾਹੁੰਦੀ ਹੈ ਅਦਾਕਾਰਾ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਦੇ ਨਾਲ ਕਰ ਰਹੀ ਫੈਮਿਲੀ ਪਲਾਨਿੰਗ
ਦੀਪਿਕਾ ਪਾਦੂਕੋਣ (Deepika Padukone) ਅਤੇ ਰਣਵੀਰ ਸਿੰਘ ਦੇ ਵਿਆਹ ਨੂੰ ਛੇ ਸਾਲ ਹੋ ਚੁੱਕੇ ਹਨ । ਪਰ ਹਾਲੇ ਤੱਕ ਦੋਵਾਂ ਨੇ ਬੇਬੀ ਪਲਾਨਿੰਗ ਨਹੀਂ ਕੀਤੀ ਹੈ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੀਪਿਕਾ ਹੁਣ ਜਲਦ ਹੀ ਮਾਂ ਬਣਨਾ ਚਾਹੁੰਦੀ ਹੈ । ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਜੋੜੀ ਦਾ ਬੱਚੇ ਦੇ ਜਨਮ ਨੂੰ ਲੈ ਕੇ ਕੀ ਕਹਿਣਾ ਹੈ।
/ptc-punjabi/media/post_attachments/2mm1fwATNbr1u4H8JueI.webp)
ਹੋਰ ਪੜ੍ਹੋ : ਉਰਫੀ ਜਾਵੇਦ ਹਸਪਤਾਲ ‘ਚ ਹੋਈ ਭਰਤੀ, ਫੈਨਸ ਕਰ ਰਹੇ ਜਲਦ ਠੀਕ ਹੋਣ ਦੀਆਂ ਦੁਆਵਾਂ
ਦੀਪਿਕਾ ਪਾਦੂਕੋਣ ਨੇ ਵੋਗ ਨੂੰ ਦਿੱਤੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਇੱਥੇ ਪ੍ਰਸਿੱਧੀ ਤੇ ਪੈਸਿਆਂ ਤੋਂ ਪ੍ਰਭਾਵਿਤ ਹੋਣਾ ਬਹੁਤ ਆਸਾਨ ਹੈ। ਪਰ ਘਰ ‘ਚ ਕੋਈ ਵੀ ਉਨ੍ਹਾਂ ਦੇ ਨਾਲ ਸੈਲੀਬ੍ਰੇਟੀਜ਼ ਵਰਗਾ ਵਰਤਾਉ ਨਹੀਂ ਕਰਦਾ ਹੈ । ਦੀਪਿਕਾ ਨੇ ਅੱਗੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਇੱਕ ਧੀ ਅਤੇ ਭੈਣ ਹਾਂ। ਮੈਂ ਨਹੀਂ ਚਾਹੁੰਦੀ ਕਿ ਇਹ ਸਭ ਕੁਝ ਬਦਲੇ । ਮੇਰਾ ਪਰਿਵਾਰ ਜ਼ਮੀਨ ਨਾਲ ਜੋੜੇ ਰੱਖਦਾ ਹੈ।
/ptc-punjabi/media/media_files/XU7Bvxyqh47T7YHHXwuE.jpg)
ਦੀਪਿਕਾ ਪਾਦੂਕੋਣ ਦਾ ਕਹਿਣਾ ਹੈ ਕਿ ਰਣਵੀਰ ਸਿੰਘ ਨੂੰ ਬੱਚੇ ਬਹੁਤ ਪਸੰਦ ਹਨ ਅਤੇ ਅਸੀਂ ਦੋਵੇਂ ਉਸ ਦਿਨ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਅਤੇ ਰਣਵੀਰ ਆਪਣੇ ਬੱਚੇ ਦੀ ਪਰਵਰਿਸ਼ ਇਸ ਤਰ੍ਹਾਂ ਦੀ ਕਰਨਾ ਚਾਹੁੰਦੇ ਹਨ ਕਿ ਉਹ ਜ਼ਮੀਨ ਦੇ ਨਾਲ ਜੁੜਿਆ ਰਹੇ ।
2018 ‘ਚ ਜੋੜੀ ਨੇ ਕਰਵਾਇਆ ਵਿਆਹ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ 2018 ‘ਚ ਇਟਲੀ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਦੋਵਾਂ ਨੇ ਪਹਿਲਾਂ ਕੋਂਕਣੀ ਅਤੇ ਸਿੰਧੀ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਇਆ ਸੀ ।
ਰਣਵੀਰ ਅਤੇ ਦੀਪਿਕਾ ਦਾ ਵਰਕ ਫ੍ਰੰਟ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਸਾਇੰਸ ਫਿਕਸ਼ਨ ਮੂਵੀ ‘ਕਲਕੀ ੨੮੯੮ ਏਡੀ’ ‘ਚ ਪ੍ਰਭਾਸ ਦੇ ਨਾਲ ਨਜ਼ਰ ਆਏਗੀ । ਇਸ ਤੋਂ ਇਲਾਵਾ ਕਮਲ ਹਸਨ ਅਤੇ ਅਮਿਤਾਬ ਬੱਚਨ ਵੀ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਅਦਾਕਾਰਾ ਸਿਧਾਰਥ ਅਨੰਦ ਦੀ ਫ਼ਿਲਮ ‘ਫਾਈਟਰ’ ‘ਚ ਰਿਤਿਕ ਰੌਸ਼ਨ ਦੇ ਨਾਲ ਦਿਖਾਈ ਦੇਵੇਗੀ।
-