Trending:
ਗੁਰਦੁਆਰਾ ਨਾਢਾ ਸਾਹਿਬ ‘ਚ ਨਤਮਸਤਕ ਹੋਈ ਅਦਾਕਾਰਾ ਕਮਲ ਖੰਗੂੜਾ, ਤਸਵੀਰਾਂ ਕੀਤੀਆਂ ਸਾਂਝੀਆਂ
ਮਾਡਲ ਅਤੇ ਅਦਾਕਾਰਾ ਕਮਲ ਖੰਗੂੜਾ (Kamal Khangura ) ਗੁਰਦੁਆਰਾ ਨਾਢਾ ਸਾਹਿਬ ‘ਚ ਨਤਮਸਤਕ ਹੋਈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੁੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਵਾਹਿਗੁਰੂ ਦਾ ਹਰ ਵੇਲੇ ਸ਼ੁਕਰਾਨਾ ਕਰਿਆ ਕਰੋ, ਪਤਾ ਨਹੀਂ ਕਿਹੜੇ ਕਿਹੜੇ ਰੂਪ ‘ਚ ਆ ਕੇ ਉਸ ਨੇ ਤੁਹਾਨੂੰ ਬਚਾਇਆ ਹੈ’। ਅਦਾਕਾਰਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਹੋਰ ਪੜ੍ਹੋ : ਗੁਰਦਾਸ ਮਾਨ ਨੇ ਖਰੀਦੀ ਨਵੀਂ ਕਾਰ, ਤਸਵੀਰਾਂ ਹੋ ਰਹੀਆਂ ਵਾਇਰਲ, ਫੈਨਸ ਨੇ ਦਿੱਤੀ ਵਧਾਈ
ਕਮਲ ਖੰਗੂੜਾ ਨੇ ਬਤੌਰ ਮਾਡਲ ਕੀਤੀ ਸੀ ਸ਼ੁਰੂਆਤ
ਕਮਲ ਖੰਗੂੜਾ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਹ ਅਣਗਿਣਤ ਹੀ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ। ਬਹੁਤ ਹੀ ਨਿੱਕੀ ਉਮਰ ‘ਚ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਉਸ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ।ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਕਮਲ ਦਾ ਵਿਆਹ ਹੋ ਚੁੱਕਿਆ ਹੈ। ਪਰ ਉਸ ਨੇ ਵਿਆਹ ਤੋਂ ਕੁਝ ਸਮੇਂ ਤੱਕ ਆਪਣੇ ਕੰਮ ਤੋਂ ਦੂਰੀ ਬਣਾ ਲਈ ਸੀ ।

ਪਰ ਕੁਝ ਸਮੇਂ ਤੋਂ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਗਈ ਹੈ।ਉਸਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ ਅਤੇ ਫੈਨਸ ਅਕਸਰ ਉਸ ਤੋਂ ਉਸ ਦੀ ਖੂਬਸੂਰਤੀ ਅਤੇ ਫਿੱਟਨੈੱਸ ਦੇ ਰਾਜ਼ ਪੁੱਛਦੇ ਰਹਿੰਦੇ ਹਨ ।ਕਮਲ ਖੰਗੂੜਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਰੀਲਸ ਸ਼ੇਅਰ ਕਰਦੇ ਰਹਿੰਦੇ ਹਨ । ਜਲਦ ਹੀ ਕਮਲ ਕਈ ਹੋਰ ਪ੍ਰੋਜੈਕਟਸ ‘ਚ ਵੀ ਨਜ਼ਰ ਆਏਗੀ ।
- PTC PUNJABI