Thursday, 28th of May 2026

ਅਫਰੀਕਨ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਸ਼ੁਭ ਦੇ ਗੀਤ ‘ਤੇ ਬਣਾਈ ਰੀਲ, ਫੈਨਸ ਨੂੰ ਆ ਰਹੀ ਪਸੰਦ

ਅਫਰੀਕਨ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਅਕਸਰ ਆਪਣੇ ਵੀਡੀਓਜ਼ ਦੇ ਨਾਲ ਸੋਸ਼ਲ ਮੀਡੀਆ ਯੂਜ਼ਰਸ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  August 29th 2024 03:16 PM |  Updated: August 29th 2024 03:16 PM

ਅਫਰੀਕਨ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਸ਼ੁਭ ਦੇ ਗੀਤ ‘ਤੇ ਬਣਾਈ ਰੀਲ, ਫੈਨਸ ਨੂੰ ਆ ਰਹੀ ਪਸੰਦ

ਅਫਰੀਕਨ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ (Kili Paul) ਅਕਸਰ ਆਪਣੇ ਵੀਡੀਓਜ਼ ਦੇ ਨਾਲ ਸੋਸ਼ਲ ਮੀਡੀਆ ਯੂਜ਼ਰਸ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਗਾਇਕ ਸ਼ੁਭ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਸ਼ੁਭ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਹੋਰ ਪੜ੍ਹੋ : ਰਾਣਾ ਰਣਬੀਰ ਨੇ ਆਪਣੇ ਦੋਸਤ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ,ਕਿਹਾ ‘ਯਾਰ ਹੋਵੇ ਤਾਂ ਹਰਪਿੰਦਰ ਵਰਗਾ’

ਸੋਸ਼ਲ ਮੀਡੀਆ ਯੂਜ਼ਰਸ ਕਿਲੀ ਪੌਲ ਦੇ ਪੰਜਾਬੀ ਅੰਦਾਜ਼ ਨੂੰ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕਿਲੀ ਪੌਲ ਦਿਲਜੀਤ ਦੋਸਾਂਝ, ਕਰਣ ਔਜਲਾ ਸਣੇ, ਐਮੀ ਵਿਰਕ ਸਣੇ ਕਈ ਵੱਡੇ ਗਾਇਕਾਂ ਦੇ ਗੀਤਾਂ ‘ਤੇ ਵੀਡੀਓ ਬਣਾ ਚੁੱਕੇ ਹਨ । 

ਬਾਲੀਵੁੱਡ ਗੀਤਾਂ ‘ਤੇ ਵੀ ਬਣਾਉਂਦੇ ਹਨ ਵੀਡੀਓ

ਕਿਲੀ ਪੌਲ ਪੰਜਾਬੀ ਗੀਤਾਂ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮਾਂ ਦੇ ਗੀਤਾਂ ‘ਤੇ ਵੀ ਵੀਡੀਓਜ਼ ਬਣਾਉਂਦੇ ਰਹਿੰਦੇ ਹਨ।ਉਨ੍ਹਾਂ ਦਾ ਹਰ ਅੰਦਾਜ਼ ਦਰਸ਼ਕਾਂ ਨੂੰ ਪਸੰਦ ਆਉਂਦਾ ਹੈ।ਉਹ ਆਪਣੀ ਭੈਣ ਦੇ ਨਾਲ ਵੀ ਵੀਡੀਓਜ਼ ਬਣਾਉਂਦੇ ਹਨ ਅਤੇ ਦੋਵਾਂ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਕੀਲ ਲੈਂਦਾ ਹੈ। ਕਿਉਂਕਿ ਅਫਰੀਕੀ ਹੋਣ ਦੇ ਬਾਵਜੂਦ ਉਹ ਪੰਜਾਬੀ ਭਾਸ਼ਾ ਦੇ ਗਿਆਤਾ ਹਨ ਅਤੇ ਹਿੰਦੀ ‘ਚ ਗਾਏ ਗੀਤਾਂ ਦੀ ਲਿਪਸਿੰਗ ਵੀ ਉਹ ਬਾਖੂਬੀ ਕਰ ਲੈਂਦੇ ਹਨ ।

  

- PTC PUNJABI


Popular Posts