ਅਫਸਾਨਾ ਖ਼ਾਨ ਨੇ ਭਰਾ ਖੁਦਾ ਬਖਸ਼ ਦੇ ਜਨਮਦਿਨ 'ਤੇ ਖਾਸ ਅੰਦਾਜ਼ 'ਚ ਦਿੱਤੀ ਵਧਾਈ ਤੇ ਨਿੱਕੇ ਸਿੱਧੂ ਦਾ ਕੀਤਾ ਸਵਾਗਤ

Written by  Pushp Raj   |  March 18th 2024 09:42 PM  |  Updated: March 18th 2024 09:42 PM

ਅਫਸਾਨਾ ਖ਼ਾਨ ਨੇ ਭਰਾ ਖੁਦਾ ਬਖਸ਼ ਦੇ ਜਨਮਦਿਨ 'ਤੇ ਖਾਸ ਅੰਦਾਜ਼ 'ਚ ਦਿੱਤੀ ਵਧਾਈ ਤੇ ਨਿੱਕੇ ਸਿੱਧੂ ਦਾ ਕੀਤਾ ਸਵਾਗਤ

Afsana Khan on Khuda Baksh Birthday : ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਬੀਤੇ ਦਿਨੀਂ ਗਾਇਕਾ ਅਫਸਾਨਾ ਖਾਨ ਦੇ ਛੋਟੇ ਭਰਾ ਖੁਦਾ ਬਖਸ਼ ਦਾ ਜਨਮਦਿਨ ਸੀ, ਜਿਸ ਨੂੰ ਗਾਇਕਾ ਨੇ ਬੇਹੱਦ ਪਿਆਰ ਭਰੇ ਅੰਦਾਜ਼ ਵਿੱਚ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਹ ਨਿੱਕੇ ਸਿੱਧੂ ਮੂਸੇਵਾਲਾ ਦਾ ਨਿੱਗਾ ਸਵਾਗਤ ਕਰਦੀ ਤੇ ਜਸ਼ਨ ਮਨਾਉਂਦੀ ਹੋਈ ਨਜ਼ਰ ਆਈ। 

ਦੱਸ ਦਈਏ ਕਿ ਗਾਇਕੀ ਦੇ ਨਾਲ -ਨਾਲ ਅਫਸਾਨਾ ਖਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਫਸਾਨਾ ਖਾਨ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। 

 

ਅਫਸਾਨਾ ਖਾਨ ਨੇ ਕੇਕ ਕੱਟ ਕੇ ਮਨਾਇਆ ਨਿੱਕੇ ਸਿੱਧੂ ਤੇ ਖੁਦਾ ਬਖਸ਼ ਦਾ ਜਨਮਦਿਨ 

ਹਾਲ ਹੀ ਵਿੱਚ ਗਾਇਕ ਅਫਸਾਨਾ ਖਾਨ ਨੇ ਆਪਣੇ ਭਰਾ ਖੁਦਾ ਬਖ਼ਸ਼ ਨੂੰ ਖਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ। ਗਾਇਕਾ ਨੇ ਇੱਕ ਪੋਸਟ ਅਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਪੋਸਟ ਦੇ ਵਿੱਚ ਅਫਸ਼ਾਨਾ ਖਾਨ ਆਪਣੇ ਛੋਟੇ ਭਰਾ ਖੁਦਾ ਬਖਸ਼ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇ ਰਹੀ ਹੈ।

ਅਫਸਾਨਾ ਨੇ ਵੀਡੀਓ ਤੇ ਪੋਸਟ ਸਾਂਝੀ ਕਰਦਿਆਂ ਕਮੈਂਟ ਵਿੱਚ ਲਿਖਿਆ, ' ਜਨਮ ਦਿਨ ਮੁਬਾਰਕ ਛੋਟੇ @khudaabaksh ਜੱਗ ਜੁਗ ਜੀਓ ❤️???????? Ajj 2 ਪਾਰਟੀ ਬਣ ਗਈਆਂ ਹਨ , ਸਵਾਗਤ ਹੈ @sidhu_moosewala ਬਾਈ ❤️???????? ਛੋਟਾ ਸਿੱਧੂ ❤️ ਜਨਮਦਿਨ ਦੀਆਂ ਮੁਬਾਰਕਾਂ। 

ਅਫਸਾਨਾ ਨੇ ਛੋਟੇ ਸਿੱਧੂ ਲਈ ਲਿਖਿਆ ਖਾਸ ਸੰਦੇਸ਼

ਅਫਸਾਨਾ ਨੇ ਇੱਕ ਹੋਰ ਪੋਸਟ ਸ਼ੇਅਰ ਕਰਦਿਆਂ ਲਿਖਿਆ, '????❤️ਬਾਈ ਵਾਪਿਸ ਆ ਗਿਆ ਬਹੁਤ ਖੁਸ਼ੀ ਮਿਲੀ ਮੈਨੂ ਤੇ ਏਹ ਕੁਨੈਕਸ਼ਨ ਸੇਮ ਹੈ ਮੇਰੇ ਨਾਲ ਪਹਿਲਾਂ ਬਾਈ ਦੇ ਬਰਥਡੇਅ 'ਚ ਮੇਰਾ ਤੋਂ ਇੱਕ ਦਿਨ ਛੱਡ ਕੇ ਹੁੰਦਾ ਸੀ ਅਤੇ ਅੱਜ ਸਾਡੇ @khudaabaksh ਦੇ ਬਰਥਡੇਅ ਵਾਲੇ ਦਿਨ ਛੋਟਾ ਸਿੱਧੂ ਬਾਈ ਆਇਆ, ਏਹ ਹੁੰਦਾ  ਹੈ ਪਿਆਰ  ਮਾਂ @charan_kaur5911 ਬਹੁਤ ਬਹੁਤ ਵਧਾਈਆਂ ❤️'

ਇਸ ਦੇ ਨਾਲ ਹੀ ਅਫਸਾਨਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਭਰਾ ਖੁਦਾ ਬਕਸ਼ ਦੇ ਜਨਮਦਿਨ ਅਤੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਯਾਨੀ ਕਿ ਨਿੱਕੇ ਸਿੱਧੂ ਦੇ ਜਨਮ ਦਾ ਜਸ਼ਨ ਮਨਾਉਂਦੀ ਹੋਈ ਅਤੇ ਦੋਹਾਂ ਦੀਆਂ ਲੰਮੀਆਂ ਉਮਰਾਂ ਦੀ ਦੁਆਵਾਂ ਮੰਗਦੀ ਹੋਈ ਨਜ਼ਰ ਆ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਗਾਇਕ ਖੁਦਾ ਬਖਸ਼ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

 

 ਹੋਰ ਪੜ੍ਹੋ: ਛੋਟੇ ਸਿੱਧੂ ਦੇ ਜਨਮ ਦੀ ਖੁਸ਼ੀ 'ਚ ਅਫਸਾਨਾ ਖਾਨ ਨੇ ਕੇਕ ਕੱਟ ਕੇ ਮਨਾਇਆ ਜਸ਼ਨ, ਕਿਹਾ 'ਮੇਰਾ ਵੱਡਾ ਬਾਈ ਸਿੱਧੂ ਵਾਪਸ ਆ ਗਿਆ'

ਖੁਦਾ ਬਖਸ਼ ਦਾ ਵਰਕ ਫਰੰਟ 

ਖੁਦਾ ਬਖਸ਼ ਦੇ ਮਿਊਜ਼ਿਕ ਸਫ਼ਰ ਬਾਰੇ ਤਾਂ ਉਨ੍ਹਾਂ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ । ਉਨ੍ਹਾਂ ਦੇ ਘਰ ‘ਚ ਮਿਊਜ਼ਿਕ ਦਾ ਮਾਹੌਲ ਸੀ । ਪਰ ਪਿਤਾ ਦੀ ਮੌਤ ਦੇ ਕਾਰਨ ਉਨ੍ਹਾਂ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ । ਉਨ੍ਹਾਂ ਦੀ ਮਾਂ ਨੇ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੀ ਧੀਆਂ ਤੇ ਪੁੱਤਰ ਨੂੰ ਵੱਡਾ ਕੀਤਾ । ਖੁਦਾ ਬਖਸ਼ ਨੇ ਸਾਲ 2017 ‘ਚ ਇੰਡੀਅਨ ਆਈਡਲ-9 ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network