ਅਫਸਾਨਾ ਖਾਨ ਭਰਾ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ, ਪਿਤਾ ਬਲਕੌਰ ਸਿੱਧੂ ਦੇ ਨਾਲ ਕੀਤੀ ਮੁਲਾਕਾਤ

ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ।ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਭਰਾ ਸਿੱਧੂ ਮੂਸੇਵਾਲਾ ਨੂੰ ਮਿਸ ਕਰਦੀ ਹੋਈ ਨਜ਼ਰ ਆ ਰਹੀ ਹੈ ।

Reported by: PTC Punjabi Desk | Edited by: Shaminder  |  September 11th 2023 06:31 PM |  Updated: September 11th 2023 06:31 PM

ਅਫਸਾਨਾ ਖਾਨ ਭਰਾ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ, ਪਿਤਾ ਬਲਕੌਰ ਸਿੱਧੂ ਦੇ ਨਾਲ ਕੀਤੀ ਮੁਲਾਕਾਤ

 ਅਫਸਾਨਾ ਖ਼ਾਨ (Afsana Khan) ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ।ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਭਰਾ ਸਿੱਧੂ ਮੂਸੇਵਾਲਾ ਨੂੰ ਮਿਸ ਕਰਦੀ ਹੋਈ ਨਜ਼ਰ ਆ ਰਹੀ ਹੈ । ਤਸਵੀਰਾਂ ‘ਚ ਅਫਸਾਨਾ ਖ਼ਾਨ ਦੀ ਮਾਂ ਵੀ ਦਿਖਾਈ ਦੇ ਰਹੇ ਹਨ । ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਬਣਾਇਆ ਹੋਇਆ ਸੀ ਅਤੇ ਹਰ ਸਾਲ ਉਹ ਸਿੱਧੂ ਨੂੰ ਰੱਖੜੀ ਬੰਨਣ ਦੇ ਲਈ ਵੀ ਜਾਂਦੀ ਸੀ ।

ਹੋਰ ਪੜ੍ਹੋ : ਕਰਮਜੀਤ ਅਨਮੋਲ ਤੇ ਸਮੀਪ ਕੰਗ ਦੀ ਸ਼ੋਰਟ ਫ਼ਿਲਮ ‘ਨਿੱਕਾ ਮੋਟਾ’ ਰਿਲੀਜ਼, ਦੋਵਾਂ ਦੀ ਕਾਮੇਡੀ

ਇਸ ਸਾਲ ਵੀ ਗਾਇਕਾ ਰੱਖੜੀ ਮੌਕੇ ‘ਤੇ ਸਿੱਧੂ ਮੂਸੇਵਾਲਾ ਨੂੰ ਮਿਸ ਕਰਦੀ ਨਜ਼ਰ ਆਈ ਸੀ ਅਤੇ ਉਸ ਨੇ ਭਰਾ ਦੇ ਲਈ ਇਨਸਾਫ ਦੀ ਵੀ ਮੰਗ ਕੀਤੀ ਸੀ ।

ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਗਾਇਆ ਸੀ ‘ਧੱਕਾ’ ਗੀਤ 

ਅਫਸਾਨਾ ਖ਼ਾਨ ਅਤੇ ਸਿੱਧੂ ਮੂਸੇਵਾਲਾ ਨੇ ‘ਧੱਕਾ’ ਗੀਤ ਇੱਕਠਿਆਂ ਗਾਇਆ ਸੀ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵ ਅਫਸਾਨਾ ਖ਼ਾਨ ਨੇ ਇੱਕਲਿਆਂ ਕਈ ਗੀਤ ਗਾਏ ਹਨ । ਜਿਸ ‘ਚ ਯਾਰ ਮੇਰਾ ਤਿੱਤਲੀਆਂ ਵਰਗਾ, ਵਧਾਈਆਂ, ਬਜ਼ਾਰ,ਜ਼ਰੂਰੀ ਨਈ, ਮੁੰਡੇ ਚੰਡੀਗੜ੍ਹ ਸ਼ਹਿਰ ਦੇ ਸਣੇ ਕਈ ਗੀਤ ਸ਼ਾਮਿਲ ਹਨ ।ਇਸ ਤੋਂ ਇਲਾਵਾ ਹੋਰ ਵੀ ਕਈ ਹਿੱਟ ਗੀਤ ਗਾਏ ਹਨ । ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਅਫਸਾਨਾ ਖ਼ਾਨ ਅਕਸਰ ਭਾਵੁਕ ਹੋ ਜਾਂਦੇ ਹਨ ।    

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network