ਸੋਨਮ ਬਾਜਵਾ ਤੋਂ ਐਮੀ ਵਿਰਕ ਨੇ ਅੰਗਰੇਜ਼ੀ ‘ਚ ਪੁੱਛਿਆ ਸਵਾਲ ਵੇਖੋ ਅਦਾਕਾਰਾ ਦਾ ਮਜ਼ੇਦਾਰ ਜਵਾਬ

ਸੋਨਮ ਬਾਜਵਾ ਤੇ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੁੜੀ ਹਰਿਵਾਣੇ ਵੱਲ ਦੀ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ੧੪ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋ ਪਹਿਲਾਂ ਦੋਵੇਂ ਅਦਾਕਾਰ ਆਪਣੀ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਫ਼ਿਲਮ ‘ਚ ਸੋਨਮ ਬਾਜਵਾ ਹਰਿਆਣਵੀਂ ਕੁੜੀ ਦੇ ਕਿਰਦਾਰ ‘ਚ ਨਜ਼ਰ ਆਉਣਗੇ ।

Reported by: PTC Punjabi Desk | Edited by: Shaminder  |  June 12th 2024 11:11 AM |  Updated: June 12th 2024 11:11 AM

ਸੋਨਮ ਬਾਜਵਾ ਤੋਂ ਐਮੀ ਵਿਰਕ ਨੇ ਅੰਗਰੇਜ਼ੀ ‘ਚ ਪੁੱਛਿਆ ਸਵਾਲ ਵੇਖੋ ਅਦਾਕਾਰਾ ਦਾ ਮਜ਼ੇਦਾਰ ਜਵਾਬ

ਸੋਨਮ ਬਾਜਵਾ  (Sonam Bajwa) ਤੇ ਐਮੀ ਵਿਰਕ (Ammy Virk) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੁੜੀ ਹਰਿਵਾਣੇ ਵੱਲ ਦੀ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋ ਪਹਿਲਾਂ ਦੋਵੇਂ ਅਦਾਕਾਰ ਆਪਣੀ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਫ਼ਿਲਮ ‘ਚ ਸੋਨਮ ਬਾਜਵਾ ਹਰਿਆਣਵੀਂ ਕੁੜੀ ਦੇ ਕਿਰਦਾਰ ‘ਚ ਨਜ਼ਰ ਆਉਣਗੇ । ਜਦੋਂਕਿ ਐਮੀ ਵਿਰਕ ਪੰਜਾਬ ਦੇ ਮੁੰਡੇ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਹੋਰ ਕਈ ਸਿਤਾਰੇ ਵੀ ਨਜ਼ਰ ਆਉਣਗੇ । ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

 ਹੋਰ ਪੜ੍ਹੋ : ਜ਼ਹੀਰ ਇਕਬਾਲ ਦੇ ਨਾਲ ਵਿਆਹ ਦੀਆਂ ਖ਼ਬਰਾਂ ‘ਤੇ ਸੋਨਾਕਸ਼ੀ ਸਿਨ੍ਹਾ ਨੇ ਤੋੜੀ ਚੁੱਪ, ਪਿਤਾ ਨੇ ਕੱਲ੍ਹ ਵਿਆਹ ‘ਤੇ ਕਿਹਾ ਸੀ ‘ਅੱਜ ਕੱਲ੍ਹ ਦੇ ਬੱਚੇ ਮਾਪਿਆਂ ਤੋਂ ਸਹਿਮਤੀ ਨਹੀਂ ਲੈਂਦੇ’

ਜਿਸ ‘ਚ ਉਹ ਐਮੀ ਵਿਰਕ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇਣਗੇ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਐਮੀ ਵਿਰਕ ਅੰਗਰੇਜ਼ੀ ‘ਚ ਪੁੱਛਦੇ ਹਨ ਕਿ ਸੈਵਨਟੀ ਨਾਈਨ ਨੂੰ ਹਿੰਦੀ ‘ਚ ਕੀ ਕਹਿੰਦੇ ਹਨ ਤਾਂ ਸੋਨਮ ਬਾਜਵਾ ਕਹਿੰਦੀ ਹੈ ਕਿ ਪਚੱਤਰ’ । ਜਿਸ ਤੋਂ ਬਾਅਦ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ।

ਸੋਨਮ ਬਾਜਵਾ ਦਾ ਵਰਕ ਫ੍ਰੰਟ 

ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਮਨੋਰੰਜਨ ਜਗਤ ‘ਚ ਆਉਣ ਤੋਂ ਪਹਿਲਾਂ ਸੋਨਮ ਬਾਜਵਾ ਬਤੌਰ ਏਅਰ ਹੋਸਟੈੱਸ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ । ਇਸੇ ਦੌਰਾਨ ਉਨ੍ਹਾਂ ਨੇ ਕਈ ਬਿਊਟੀ ਕਾਂਟੈਸਟ ‘ਚ ਵੀ ਭਾਗ ਲਿਆ ਸੀ ।ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਅੜਬ ਮੁਟਿਆਰਾਂ, ਪੰਜਾਬ ੮੪, ਗੋਡੇ ਗੋਡੇ ਚਾਅ, ਕੈਰੀ ਆਨ ਜੱਟਾ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network