ਸੋਨਮ ਬਾਜਵਾ ਦੀਆਂ ਇਸ ਸ਼ਖਸ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ, ਕੀ ਕਰ ਰਹੇ ਨੇ ਇੱਕ ਦੂਜੇ ਨੂੰ ਡੇਟ !

Written by  Shaminder   |  February 23rd 2024 11:24 AM  |  Updated: February 23rd 2024 11:24 AM

ਸੋਨਮ ਬਾਜਵਾ ਦੀਆਂ ਇਸ ਸ਼ਖਸ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ, ਕੀ ਕਰ ਰਹੇ ਨੇ ਇੱਕ ਦੂਜੇ ਨੂੰ ਡੇਟ !

  ਪਾਲੀਵੁੱਡ (Pollywood) ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ (Sonam Bajwa) ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਸ ਦਾ ਬੋਲਡ ਅੰਦਾਜ਼ ਜਿੱਥੇ ਫ਼ਿਲਮਾਂ ‘ਚ ਵੇਖਣ ਨੂੰ ਮਿਲਦਾ ਹੈ, ਉੱਥੇ ਹੀ ਉਹ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ । ਜਿਸ ‘ਚ ਅਕਸਰ ਉਨ੍ਹਾਂ ਦਾ ਬੇਬਾਕ ਅੰਦਾਜ਼ ਵੇਖਣ ਨੂੰ ਮਿਲਦਾ ਹੈ। ਹੁਣ ਸੋਨਮ ਬਾਜਵਾ ਦੀਆਂ ਕੁਝ ਤਸਵੀਰਾਂ ਵਾਇਰਲ (Pics Viral) ਹੋਈਆਂ ਹਨ ।ਜਿਸ ‘ਚ ਅਦਾਕਾਰਾ ਇੱਕ ਸ਼ਖਸ ਦੇ ਨਾਲ ਨਜ਼ਰ ਆ ਰਹੀ ਹੈ। ਜਿਸ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵਿਖਾਈ ਦੇ ਰਿਹਾ ਹੈ। 

Sonam Bajwa 6777.jpg

ਹੋਰ ਪੜ੍ਹੋ : ‘ਓਏ ਭੋਲੇ ਓਏ’ ਦੇ ਮੇਕਰਸ ਖਿਲਾਫ ਮਾਮਲਾ ਦਰਜ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ

ਪਹਿਲੀ ਨਜ਼ਰ ਵੇਖਣ ‘ਤੇ ਫੈਨਸ ਨੂੰ ਪਿਆ ਭੁਲੇਖਾ 

ਪਹਿਲੀ ਨਜ਼ਰੇ ਵੇਖਣ ‘ਤੇ ਹਰ ਕਿਸੇ ਨੂੰ ਲੱਗਿਆ ਕਿ ਸੋਨਮ ਬਾਜਵਾ ਸ਼ਾਇਦ ਇਸ ਸ਼ਖਸ ਨੂੰ ਡੇਟ ਕਰ ਰਹੀ ਹੈ । ਪਰ ਅਜਿਹਾ ਨਹੀਂ ਹੈ, ਅਦਾਕਾਰਾ ਇਸ ਸ਼ਖਸ ਨੂੰ ਡੇਟ ਨਹੀਂ,ਬਲਕਿ ਪਾਕਿਸਤਾਨ ਦੇ ਮਸ਼ਹੂਰ ਕੱਪੜਿਆਂ ਦੇ ਬ੍ਰਾਂਡ ਮੁਸ਼ਕ ਦੇ ਲਈ ਮਾਡਲਿੰਗ ਕਰ ਰਹੀ ਸੀ।  

Sonam Bajwa Mushk Brand Parmote.jpg

ਸੋਨਮ ਬਾਜਵਾ ਦਾ ਵਰਕ ਫ੍ਰੰਟ 

ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਦੀ ਫ਼ਿਲਮ ‘ਕੈਰੀ ਆਨ ਜੱਟਾ-੩’ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਵਧੀਆ ਪਰਫਾਰਮ ਕੀਤਾ ਹੈ ਅਤੇ ਇਨ੍ਹੀਂ ਦਿਨੀਂ ਸੋਨਮ ਬਾਜਵਾ ਐਮੀ ਵਿਰਕ ਦੇ ਨਾਲ ਆਪਣੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਅਤੇ ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਐਕਸਾਈਟਡ ਹਨ ।

Sonam.jpg

ਦੱਸ ਦਈਏ ਕਿ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਪੰਜਾਬ੧੯੮੪’ ਦੇ ਨਾਲ ਕੀਤੀ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਪਿੰਡ ਦੀ ਇੱਕ ਸਿੱਧੀ ਸਾਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ।ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਸੋਨਮ ਬਾਜਵਾ ਬਤੌਰ ਏਅਰ ਹੋਸਟੈੱਸ ਕੰਮ ਕਰਦੀ ਸੀ । ਜਿਸ ਤੋਂ ਬਾਅਦ ਉਸ ਨੇ ਕਈ ਬਿਊਟੀ ਕਾਂਟੈਸਟ ‘ਚ ਭਾਗ ਲਿਆ ਅਤੇ ਇੱਥੋਂ ਹੀ ਉਨ੍ਹਾਂ ਨੂੰ ਮਾਡਲਿੰਗ ਅਤੇ ਫ਼ਿਲਮਾਂ ਦੇ ਖੇਤਰ ‘ਚ ਆਉਣ ਦਾ ਮੌਕਾ ਮਿਲਿਆ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network