‘ਓਏ ਭੋਲੇ ਓਏ’ ਦੇ ਮੇਕਰਸ ਖਿਲਾਫ ਮਾਮਲਾ ਦਰਜ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ

Written by  Shaminder   |  February 23rd 2024 10:40 AM  |  Updated: February 23rd 2024 10:40 AM

‘ਓਏ ਭੋਲੇ ਓਏ’ ਦੇ ਮੇਕਰਸ ਖਿਲਾਫ ਮਾਮਲਾ ਦਰਜ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ

ਜਗਜੀਤ ਸੰਧੂ (Jagjeet Sandhu) ਦੀ ਹਾਲ ਹੀ ‘ਚ ਫ਼ਿਲਮ ‘ਓਏ ਭੋਲੇ ਓਏ’ (Oye Bhole Oye)  ਰਿਲੀਜ਼ ਹੋਈ ਹੈ । ਜਿਸ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ । ਈਸਾਈ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ‘ਚ ਕੁਝ ਅਜਿਹੇ ਦ੍ਰਿਸ਼ ਵਿਖਾਏ ਗਏ ਹਨ, ਜੋ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ । ਦੱਸ ਦਈਏ ਕਿ ਇਹ ਫ਼ਿਲਮ 16 ਫਰਵਰੀ ਨੂੰ ਰਿਲੀਜ਼ ਹੋਈ ਹੈ। 

Jagjeet sandhu 33.jpg

ਹੋਰ ਪੜ੍ਹੋ : ਸਿਆਟਲ ‘ਚ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਮਾਤਾ ਗੁਆ ਚੁੱਕੀ ਹੈ ਪਤੀ, ਸਾਲ ਬਾਅਦ ਬੇਟੇ ਦਾ ਵੀ ਹੋ ਗਿਆ ਸੀ ਦਿਹਾਂਤ

ਫ਼ਿਲਮ ਮੇਕਰਸ ਖਿਲਾਫ ਮਾਮਲਾ ਦਰਜ 

ਈਸਾਈ ਭਾਈਚਾਰੇ ਦੀ ਸ਼ਿਕਾਇਤ ਤੋਂ ਬਾਅਦ ਫ਼ਿਲਮ ਨਿਰਦੇਸ਼ਕ ਵਰਿੰਦਰ ਰਾਮਗੜ੍ਹੀਆ ਅਤੇ ਅਦਾਕਾਰ ਜਗਜੀਤ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਹੈ । ਦੋਵਾਂ ‘ਤੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। 

Jagjeet sandhu77777.jpg

ਜਗਜੀਤ ਸੰਧੂ ਦਾ ਵਰਕ ਫਰੰਟ 

ਜਗਜੀਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਸੁਫ਼ਨਾ, ਤੂਫ਼ਾਂਗ, ਡਾਕੂਆਂ ਦਾ ਮੁੰਡਾ ਅਤੇ ਹੋਰ ਕਈ ਫ਼ਿਲਮਾਂ  ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਅਤੇ ਪੰਜਾਬੀ ਵੈੱਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ, ਜਿਸ ‘ਚ ਪਲੀਜ਼ ਕਿੱਲ ਮੀ ਸਣੇ ਕਈ ਸੀਰੀਜ਼ ਸ਼ਾਮਿਲ ਹਨ ।ਜਗਜੀਤ ਸੰਧੂ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਜਗਜੀਤ ਸੰਧੂ ਦੇ ਹਰ ਪ੍ਰੋਜੈਕਟ ਦਾ ਫੈਨਸ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ । 

ਜਗਜੀਤ ਸੰਧੂ ਦੀ ਨਿੱਜੀ ਜ਼ਿੰਦਗੀ 

ਜਗਜੀਤ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਜਗਜੀਤ ਸੰਧੂ ਨੇ ਵਿਆਹ ਤੋਂ ਪਹਿਲਾਂ ਆਪਣਾ ਨਵਾਂ ਘਰ ਵੀ ਬਣਾਇਆ ਸੀ । ਉਨ੍ਹਾਂ ਨੇ 2022 ‘ਚ ਆਪਣਾ ਨਵਾਂ ਘਰ ਬਣਵਾਇਆ ਸੀ । ਜਗਜੀਤ ਸੰਧੂ ਨੇ ਅਦਾਕਾਰੀ ਦੇ ਖੇਤਰ ‘ਚ ਆਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਕਾਮਯਾਬ ਹੋਏ ।ਜਗਜੀਤ ਸੰਧੂ ਦਾ ਜਨਮ1990 ‘ਚ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਮਤਗੜ੍ਹ ਛੰਨਾਂ ‘ਚ ਹੋਇਆ ਸੀ । ਉਨ੍ਹਾਂ ਦੇ ਵੱਲੋਂ ‘ਸੁਫ਼ਨਾ’ ਫ਼ਿਲਮ ‘ਚ ਨਿਭਾਏ ਗਏ ਭੋਲੇ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network