ਨਵੀਂ ਪੰਜਾਬੀ ਫ਼ਿਲਮ ‘ਮੇਰੀ ਪਿਆਰੀ ਦਾਦੀ’ ਦਾ ਐਲਾਨ, ਅਨੀਤਾ ਦੇਵਗਨ ਮੁੱਖ ਭੂਮਿਕਾ ‘ਚ ਆਉਣਗੇ ਨਜ਼ਰ

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਇਨ੍ਹਾਂ ਫ਼ਿਲਮਾਂ ਚੋਂ ਹੀ ਇੱਕ ਫ਼ਿਲਮ ਹੈ ‘ਮੇਰੀ ਪਿਆਰੀ ਦਾਦੀ’ । ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਅਨੀਤਾ ਦੇਵਗਨ ਦਿਖਾਈ ਦੇਣਗੇ । ਤਾਜ ਵੱਲੋਂ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਹੀ ਫ਼ਿਲਮ ਦੀ ਕਹਾਣੀ ਲਿਖੀ ਹੈ ।

Written by  Shaminder   |  November 17th 2023 04:06 PM  |  Updated: November 17th 2023 04:10 PM

ਨਵੀਂ ਪੰਜਾਬੀ ਫ਼ਿਲਮ ‘ਮੇਰੀ ਪਿਆਰੀ ਦਾਦੀ’ ਦਾ ਐਲਾਨ, ਅਨੀਤਾ ਦੇਵਗਨ ਮੁੱਖ ਭੂਮਿਕਾ ‘ਚ ਆਉਣਗੇ ਨਜ਼ਰ

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਇਨ੍ਹਾਂ ਫ਼ਿਲਮਾਂ ਚੋਂ ਹੀ ਇੱਕ ਫ਼ਿਲਮ ਹੈ ‘ਮੇਰੀ ਪਿਆਰੀ ਦਾਦੀ’ (Meri Pyari Daadi) । ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਅਨੀਤਾ ਦੇਵਗਨ ਦਿਖਾਈ ਦੇਣਗੇ । ਤਾਜ ਵੱਲੋਂ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਹੀ ਫ਼ਿਲਮ ਦੀ ਕਹਾਣੀ ਲਿਖੀ ਹੈ । ਫ਼ਿਲਮ ‘ਚ ਅਨੀਤਾ ਦੇਵਗਨ ਤੋਂ ਇਲਾਵਾ ਅਕਸ਼ਿਤਾ ਸ਼ਰਮਾ, ਸੰਨੀ ਗਿੱਲ, ਮਹਿਰਾਜ ਸਿੰਘ ਰਾਜਬੀਰ ਚੀਮਾ ਸਣੇ ਕਈ ਕਲਾਕਾਰ ਦਿਖਾਈ ਦੇਣਗੇ ।

ਹੋਰ ਪੜ੍ਹੋ  : ਪੁੱਤਰ ਵੱਲੋਂ ਦਿੱਤੀ ਜੁੱਤੀ ਦੋ ਸਾਲ ਤੋਂ ਨਹੀਂ ਬਦਲੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

ਫ਼ਿਲਮ ਅਨੀਤਾ ਦੇਵਗਨ ਟਾਕੀਜ਼ ਅਤੇ ਗਲੈਕਸੀ ਐਂਟਰਟੇਨਮੈਂਟ ਅਤੇ ਐੱਚ ਐੱਫ ਪ੍ਰੋਡਕਸ਼ਨ ਵੱਲੋਂ ਬਣਾਈ ਜਾਵੇਗੀ ।ਫ਼ਿਲਮ ਦੇ ਟਾਈਟਲ ਤੋਂ ਤਾਂ ਇਹੀ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ ‘ਦਾਦੀ’ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਏਗੀ । ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ ।

ਅਨੀਤਾ ਦੇਵਗਨ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਅਨੀਤਾ ਦੇਵਗਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਅਨੇਕਾਂ ਹੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਹਲਕੀ ਫੁਲਕੀ ਕਾਮੇਡੀ ਹੋਵੇ, ਸੰਜੀਦਾ ਕਿਰਦਾਰ ਹੋਣ ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ ।

ਅਨੀਤਾ ਦੇਵਗਨ ਦੇ ਪਤੀ ਹਰਦੀਪ ਗਿੱਲ ਵੀ ਬਿਹਤਰੀਨ ਅਦਾਕਾਰਾਂ ਚੋਂ ਇੱਕ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।ਦੋਵਾਂ ਨੇ ਇੱਕਠਿਆਂ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।   

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network