ਏਪੀ ਢਿੱਲੋਂ ਤੇ ਸ਼ਿੰਦਾ ਕਾਹਲੋ ਨੇ ਇੰਡੀਆ vs ਪਾਕਿਸਤਾਨ ਵਿਚਾਲੇ Cricket T20 World Cup ਮੈਚ ਦੌਰਾਨ ਦਿੱਤੀ ਪਰਫਾਰਮੈਂਸ, ਵੇਖੋ ਵੀਡੀਓ
AP Dhillon and Shinda Kahlon performed in India vs Pakistan Match: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਏਪੀ ਢਿੱਲੋ ਤੇ ਸ਼ਿੰਦਾ ਕਾਹਲੋ ਦੋਵੇਂ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ Cricket T20 World Cup ਮੈਚ ਦੌਰਾਨ ਪਰਫਾਰਮੈਂਸ ਦਿੱਤੀ , ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਗਾਇਕ ਏਪੀ ਢਿੱਲੋਂ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਇਸ ਦੇ ਨਾਲ ਗਾਇਕ ਆਪਣੇ ਕੋਚੈਲਾ ਪਰਫਾਰਮੈਂਸ ਕਰਨ ਮਗਰੋਂ ਇੱਕ ਗਲੋਬਲ ਆਈਕਨ ਬਣ ਚੁੱਕੇ ਹਨ।
ਹਾਲ ਹੀ ਵਿੱਚ ਗਾਇਕ ਏਪੀ ਢਿੱਲੋਂ ਆਪਣੇ ਸਾਥੀ ਸ਼ਿੰਦਾ ਢਿੱਲੋ ਨਾਲ ਬੀਤੇ ਦਿਨੀਂ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ T20 World Cup ਮੈਚ ਦੌਰਾਨ ਪਰਫਾਮੈਂਸ ਦਿੰਦੇ ਨਜ਼ਰ ਆਏ। ਇਸ ਮੌਕੇ 'ਤੇ, ਦੋਹਾਂ ਕਲਾਕਾਰਾਂ ਨੇ ਆਪਣੀਆਂ ਹਿੱਟ ਗੀਤਾਂ ਰਾਹੀਂ ਦਰਸ਼ਕਾਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ। ਮੈਚ ਦੇ ਦੌਰਾਨ, ਗਰਾਊਂਡ ਵਿੱਚ ਹਜ਼ਾਰਾਂ ਦਰਸ਼ਕਾਂ ਨੇ ਆਪਣੇ ਪਸੰਦੀਦਾ ਸਟਾਰਸ ਦੇ ਪ੍ਰਦਰਸ਼ਨ ਦਾ ਆਨੰਦ ਮਾਣਿਆ। ਇਹ ਮੈਚ ਮਹਿਜ਼ ਕ੍ਰਿਕਟ ਫੈਨਜ਼ ਲਈ ਹੀ ਨਹੀਂ, ਸਗੋਂ ਮਿਊਜ਼ਿਕ ਲਵਰਸ ਲਈ ਵੀ ਯਾਦਗਾਰ ਬਣ ਗਿਆ।
ਹੋਰ ਪੜ੍ਹੋ : 'ਦਿ ਟ੍ਰਾਇਲ' ਫੇਮ ਨੂਰ ਮਲਬਿਕਾ ਦਾਸ ਦਾ ਹੋਇਆ ਦਿਹਾਂਤ, ਪੁਲਿਸ ਨੂੰ ਅਸਪਰਾਟਮੈਂਟ ਤੋਂ ਮਿਲੀ ਅਭਿਨੇਤਰੀ ਦੀ ਸੜੀ ਹੋਈ ਲਾਸ਼
- PTC PUNJABI