ਬੱਬੂ ਮਾਨ ਆਪਣੇ ਖੇਤਾਂ ‘ਚ ਆਏ ਨਜ਼ਰ, ਗੀਤ ਗਾ ਜਿੱਤਿਆ ਫੈਨਸ ਦਾ ਦਿਲ

Reported by: PTC Punjabi Desk | Edited by: Shaminder  |  January 20th 2024 06:30 PM |  Updated: January 20th 2024 06:30 PM

ਬੱਬੂ ਮਾਨ ਆਪਣੇ ਖੇਤਾਂ ‘ਚ ਆਏ ਨਜ਼ਰ, ਗੀਤ ਗਾ ਜਿੱਤਿਆ ਫੈਨਸ ਦਾ ਦਿਲ

ਬੱਬੂ ਮਾਨ (Babbu Maan) ਅਕਸਰ ਆਪਣੀ ਸ਼ਾਇਰੀ ਤੇ ਗੀਤਾਂ ਦੇ ਨਾਲ ਫੈਨਸ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਗਾਇਕ ਆਪਣੇ ਖੇਤਾਂ ‘ਚ ਨਜ਼ਰ ਆ ਰਿਹਾ ਹੈ । ਬੱਬੂ ਮਾਨ ਖੇਤਾਂ ‘ਚ ਹੋਣ ਤੇ ਖੇਤੀਬਾੜੀ ‘ਤੇ ਕੁਝ ਨਾ ਸੁਨਾਉਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ । ਬੱਬੂ ਮਾਨ ਨੇ ਆਪਣੇ ਖੇਤਾਂ ਦੇ ਨਾਲ ਮੋਹ ਅਤੇ ਇਸ ‘ਤੇ ਗੀਤ ਵੀ ਸੁਣਾਇਆ ‘ਬਚ ਕੇ ਇਨ੍ਹਾਂ ਪੂੰਜੀਪਤੀਆਂ ਤੋਂ, ਤੇਰੀ ਪੈਲੀ ਇਹ ਵਿਕਾਵਣਗੇ’ । ਬੱਬੂ ਮਾਨ ਦੇ ਇਸ ਵੀਡੀਓ ‘ਤੇ ਫੈਨਸ ਵੀ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ। 

Babbu maan Song.jpg

ਹੋਰ ਪੜ੍ਹੋ : ਵਿਆਹ ਤੋਂ ਬਾਅਦ ਨੁਪੂਰ ਸ਼ਿਖਰੇ ਦੇ ਨਾਲ ਹਨੀਮੂਨ ‘ਤੇ ਆਮਿਰ ਖ਼ਾਨ ਦੀ ਧੀ

ਬੱਬੂ ਮਾਨ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬੱਬੂ ਮਾਨ ਹਾਲ ਹੀ ‘ਚ ਲੋਹੜੀ ਦੇ ਮੌਕੇ ‘ਤੇ ਇੱਕ ਰੋਮਾਂਟਿਕ ਗੀਤ ‘ਲੋਹੜੀ’ ਰਿਲੀਜ਼ ਕਰ ਚੁੱਕੇ ਹਨ ।ਜਿਸ ‘ਚ ਉਨ੍ਹਾਂ ਨੇ ਲੋਹੜੀ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਇਸ ਗੀਤ ਰਾਹੀਂ ਬਿਆਨ ਕੀਤੇ ਸਨ । ਇਸ ਤੋਂ ਇਲਾਵਾ ਉਹ ਗੀਤ ‘ਜ਼ਿਕਰ’ ਵੀ ਰਿਲੀਜ਼ ਕਰ ਚੁੱਕੇ ਹਨ । ਬੱਬੂ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਬੱਬੂ ਮਾਨ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ ਅਤੇ ਜ਼ਿਆਦਾਤਰ ਖੁਦ ਦੇ ਲਿਖੇ ਗੀਤ ਹੀ ਗਾਉਂਦੇ ਹਨ ।

Babbu maan.jpgਕਈ ਫ਼ਿਲਮਾਂ ‘ਚ ਵੀ ਕੀਤਾ ਕੰਮ 

ਬੱਬੂ ਮਾਨ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਹਵਾਏਂ, ਹਸ਼ਰ, ਬਾਜ਼, ਦੇਸੀ ਰੋਮਿਓ, ਏਕਮ ਸਣੇ ਕਈ ਫ਼ਿਲਮਾਂ ਹਨ । ਜਿਨ੍ਹਾਂ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਨੂੰ ਰੁਬਰੂ ਕਰਵਾਇਆ । ਉਨ੍ਹਾਂ ਨੂੰ ਜੇ ਬਹੁਮੁਖੀ ਪ੍ਰਤਿਭਾ ਦਾ ਧਨੀ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ ।  ਕਿਉਂਕਿ ਇਕ ਵਧੀਆ ਗਾਇਕ, ਗੀਤਕਾਰ, ਅਦਾਕਾਰ ਹੋਣ ਦੇ ਨਾਲ-ਨਾਲ ਉਹ ਕੁਝ ਕਿਤਾਬਾਂ ਵੀ ਲਿਖ ਰਹੇ ਹਨ ।ਜਲਦ ਹੀ ਉਹ ਆਪਣੀ ਕਿਤਾਬ ਵੀ ਰਿਲੀਜ਼ ਕਰਨਗੇ । ਜਿਸ ਦਾ ਜ਼ਿਕਰ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ।

 

  

 

-


Popular Posts