ਬਾਪੂ ਬਲਕੌਰ ਸਿੰਘ ਨੇ ਸਰਕਾਰ ਨੂੰ ਸੌਂਪੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਨਾਲ ਸਬੰਧਤ ਦਸਤਾਵੇਜ਼

Reported by: PTC Punjabi Desk | Edited by: Pushp Raj  |  March 23rd 2024 12:52 PM |  Updated: March 23rd 2024 12:52 PM

ਬਾਪੂ ਬਲਕੌਰ ਸਿੰਘ ਨੇ ਸਰਕਾਰ ਨੂੰ ਸੌਂਪੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਨਾਲ ਸਬੰਧਤ ਦਸਤਾਵੇਜ਼

Balkaur Singh handed over the documents : ਮਰਹੂਮ ਗਾਇਕ ਸਿੱਧੂ ਮੂਸੇਵਾਲਾ  ਦੇ ਘਰ ਮੁੜ ਇੱਕ ਵਾਰ ਫਿਰ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ ਤੇ ਗਾਇਕ ਦੇ ਛੋਟੇ ਭਰਾ ਦੇ ਜਨਮ ਮਗਰੋਂ ਪਿੰਡ ਮੂਸਾ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਕੇਂਦਰ ਤੇ ਸੂਬਾ ਸਰਕਾਰ ਵੱਲੋਂ ਨੋਟਿਸ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਨਵਜੰਮੇ ਬੱਚੇ ਨਾਲ ਸਬੰਧਤ ਸਾਰੇ ਦਸਤਾਵੇਜ਼ ਸੌਂਪ ਦਿੱਤੇ ਗਏ ਹਨ। 

ਬਾਪੂ ਬਲਕੌਰ ਸਿੰਘ ਨੇ ਸਰਕਾਰ ਨੂੰ ਸੌਂਪੇ ਨਿੱਕੇ ਸ਼ੁਭਦੀਪ ਦੇ ਜਨਮ ਨਾਲ ਸਬੰਧਤ ਦਸਤਾਵੇਜ਼

ਦੱਸ ਦਈਏ ਕਿ ਬੀਤੇ ਦਿਨੀਂ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਗਾਇਕ ਦੀ ਮਾਤਾ ਚਰਨ ਕੌਰ ਦੇ ਆਈਵੀਐਫ ਰਾਹੀਂ ਬੱਚੇ ਨੂੰ ਜਨਮ ਦੇਣ ਸਬੰਧੀ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਨੋਟਿਸ ਮਿਲਣ ਤੋਂ ਬਾਅਦ ਇਹ ਦਸਤਾਵੇਜ਼ ਜਮ੍ਹਾਂ ਕਰਵਾਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਹੋਰ ਜਾਣਕਾਰੀ ਮੰਗੇਗੀ ਤਾਂ ਉਹ ਵੀ ਮੁਹੱਈਆ ਕਰਵਾਉਣਗੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਮੰਨਿਆ ਹੈ ਕਿ ਆਈ. ਵੀ. ਐਫ. ਦਾ ਇਲਾਜ ਵਿਦੇਸ਼ ਵਿੱਚ ਕਰਵਾਇਆ ਗਿਆ ਸੀ ਅਤੇ ਬੱਚੇ ਦਾ ਜਨਮ ਪੰਜਾਬ ਵਿੱਚ ਹੋਇਆ ਹੈ। ਇੰਨਾ ਹੀ ਨਹੀਂ ਆਈ. ਵੀ. ਐਫ. ਰਾਹੀਂ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਤੋਂ ਜ਼ਰੂਰੀ ਇਲਾਜ ਵੀ ਕਰਵਾਇਆ ਗਿਆ।

 

ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ। ਪੱਤਰ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ ਦਾ ਹਵਾਲਾ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਨ ਵਿਟਰੋ ਫਰਟੀਲਾਈਜੇਸ਼ਨ (ਆਈ. ਵੀ. ਐਫ.) ਤਕਨੀਕ ਰਾਹੀਂ ਬੱਚਾ ਪੈਦਾ ਕਰਨ ਲਈ ਔਰਤ ਦੀ ਉਮਰ 21 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਪਰ ਸਿੱਧੂ ਦੀ ਮਾਂ ਚਰਨ ਕੌਰ 58 ਸਾਲ ਦੀ ਉਮਰ ਵਿੱਚ ਇਸ ਤਕਨੀਕ ਰਾਹੀਂ ਗਰਭਵਤੀ ਹੋ ਗਈ ਅਤੇ ਬੱਚੇ ਨੂੰ ਜਨਮ ਦਿੱਤਾ ਹੈ।

 

ਕਾਨੂੰਨੀ ਮਾਹਰ ਐਚ ਐਸ ਫੁਲਕਾ ਨੇ ਟਵੀਟ ਕਰ ਸਾਂਝੀ ਕੀਤੀ IVF ਸਬੰਧੀ ਐਕਟ ਦੀ ਜਾਣਕਾਰੀ 

ਭਾਰਤ ‘ਚ ਅੰਡਰ ਸੈਕਸ਼ਨ 21(G)(i) ਅਸਿਸਟੈਂਟ ਰਿਪ੍ਰੋਡਕਟੀਵ ਟੈਕਨੋਲਜੀ ਰੈਗੂਲੇਸ਼ਨ ਐਕਟ 2021 ਦੇ ਅਨੁਸਾਰ ਬੱਚਾ ਪੈਦਾ ਕਰਨ ਲਈ ਮਹਿਲਾਵਾਂ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਹੋਣੀ ਚਾਹੀਦੀ ਹੈ, ਜਦਕਿ ਵਿਦੇਸ਼ ‘ਚ 50 ਸਾਲ ਤੋਂ ਵੱਧ ਉਮਰ ਦੀਆੰ ਔਰਤਾਂ ਵੀ ਆਈਵੀਐਫ ਤਕਨੀਕ ਰਾਹੀਂ ਜਨਮ ਦੇ ਸਕਦੀਆਂ ਹਨ।

ਮਸ਼ਹੂਰ ਕਾਨੂੰਨੀ ਮਾਹਰ ਤੇ ਸੁਪਰੀਮ ਕੋਰਟ ਦੇ ਐਡਵੋਕੇਟ ਐਚ ਐਸ ਫੁਲਕਾ (H S Phoolka) ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਟਵੀਟ ਸਾਂਝਾ ਕਰਦੇ ਹੋਏ ਇਸ ਐਕਟ ਬਾਰੇ ਡਿਟੇਲ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, 'ਸਰਕਾਰ ਕੋਲ ਕਿਸੇ ਵੀ ਜੋੜੇ ਤੋਂ ਪੁੱਛਗਿੱਛ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ 2021 ਅਧੀਨ ਇਹ ਸ਼ਰਤਾਂ ਸਿਰਫ਼ ਕਲੀਨਿਕਾਂ 'ਤੇ ਲਾਗੂ ਹੁੰਦੀਆਂ ਹਨ। Sec.21 ਪਾਬੰਦੀਆਂ ਸਿਰਫ਼ ਕਲੀਨਿਕਾਂ 'ਤੇ ਲਾਗੂ ਹੁੰਦੀਆਂ ਹਨ। ਆਈਵੀਐਫ ਤਕਨੀਕ ਦੀ ਵਰਤੋਂ ਕਰਨ ਵਾਲੇ ਜੋੜੇ 'ਤੇ ਇਸ ਐਕਟ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ। ਇਸ ਲਈ ਸਰਕਾਰ ਸਵਾਲ ਨਹੀਂ ਕਰ ਸਕਦੀ @iBalkaurSidhu।' 

 

ਹੋਰ ਪੜ੍ਹੋ : ਜੈਜ਼ੀ ਬੀ ਦੇ ਨਵੇਂ ਗੀਤ ਨੂੰ ਲੈ ਕੇ ਹੋਇਆ ਵਿਵਾਦ, ਔਰਤਾਂ ਬਾਰੇ ਗ਼ਲਤ ਟਿੱਪਣੀ ਕਰਨ ਦੇ ਲੱਗੇ ਦੋਸ਼

ਕੀ ਸਿੱਧੂ ਦੇ ਮਾਪਿਆਂ 'ਤੇ ਲਾਗੂ ਹੋਵੇਗਾ ਇਹ ਭਾਰਤੀ ਐਕਟ ? 

ਕਾਨੂੰਨੀ ਮਾਹਿਰਾਂ ਮੁਤਾਬਕ 2022 ‘ਚ ਪਾਸ ਕੀਤੇ ਗਏ ਕਾਨੂੰਨ ਅਨੁਸਾਰ ਜੇਕਰ ਕੋਈ ਮਹਿਲਾ ਵਿਦੇਸ਼ ‘ਚ ਪ੍ਰੈਗਨੇਂਟ ਹੁੰਦੀ ਹੈ ਤਾਂ ਉਸ ਦੀ ਡਿਲੀਵਰੀ ਭਾਰਤ ‘ਚ ਸੰਭਵ ਹੈ।  ਹੁਣ ਇਸ ਬਾਰੇ ਖੁਲਾਸਾ ਹੋ ਚੁੱਕਾ ਹੈ ਕਿ ਸਿੱਧੂ ਦੇ ਮਾਪਿਆਂ ਨੇ ਇਹ ਪ੍ਰਕੀਰਿਆ ਵਿਦੇਸ਼ ਵਿੱਚ ਕਰਵਾਈ ਹੈ। ਮਾਤਾ ਚਰਨ ਕੌਰ - IVF ਰਾਹੀਂ ਵਿਦੇਸ਼ ‘ਚ ਪ੍ਰੈਗਨੇਂਟ ਹੋਈ ਸੀ ਤੇ ਮਹਿਜ਼ ਬੱਚੇ ਦਾ ਜਣੇਪਾ ਭਾਰਤ 'ਚ ਹੋਇਆ ਹੈ।  ਇਹੀ ਕਾਰਨ ਹੈ ਕਿ ਮੂਸੇਵਾਲਾ ਪਰਿਵਾਰ ਨੇ ਇਹ ਤਕਨੀਕ ਵਿਦੇਸ਼ ‘ਚ ਇਸਤੇਮਾਲ ਕੀਤੀ ਅਤੇ ਅਜਿਹੇ ‘ਚ ਉਨ੍ਹਾਂ ਤੇ ਭਾਰਤੀ ਕਾਨੂੰਨ ਲਾਗੂ ਨਹੀਂ ਹੋਵੇਗਾ ਅਤੇ ਇਸ ਸਬੰਧੀ ਉਨ੍ਹਾਂ ਇਸ ਮਾਮਲੇ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network