ਅੱਜ ਮਨਾਇਆ ਜਾ ਰਿਹਾ ਹੈ ਬੰਦੀ ਛੋੜ ਦਿਵਸ, ਸੰਗਤਾਂ ਨੂੰ ਬੰਦੀ ਛੋੜ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ
ਅੱਜ ਦੀਵਾਲੀ (Diwali 2023) ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਅੱਜ ਬੰਦੀ ਛੋੜ ਦਿਵਸ ਵੀ ਮਨਾਇਆ ਜਾ ਰਿਹਾ ਹੈ ।ਅੱਜ ਦੇ ਦਿਨ ਹੀ ਗੁਰੁ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਚੋਂ 52 ਦੇਸੀ ਰਾਜਿਆਂ ਨੂੰ ਰਿਹਾ ਕਰਵਾ ਕੇ ਲਿਆਏ ਸਨ ।ਗੁਰੁ ਸਾਹਿਬ ਨੇ ਮੁਗਲ ਸ਼ਾਸਕ ਜਹਾਂਗੀਰ ਵਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਨੂੰ ਰਿਹਾ ਕਰਵਾਇਆ ।
ਹੋਰ ਪੜ੍ਹੋ : ਬੇਟੇ ਦੇ ਜਨਮ ਦੀ ਖੁਸ਼ੀ ‘ਚ ਕੁਲਵਿੰਦਰ ਬਿੱਲਾ ਦੇ ਪਿੰਡ ਵਾਲੇ ਘਰ ਜਸ਼ਨ ਦਾ ਮਾਹੌਲ, ਗਾਇਕ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਇਹ 52 ਰਾਜੇ ਗੁਰੂ ਸਾਹਿਬ ਦੇ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਬਾਹਰ ਆਏ ਸਨ ਅਤੇ ਅੰਮ੍ਰਿਤਸਰ ਪਹੁੰਚੇ ਸਨ ।ਜਿਸ ਦੀ ਖੁਸ਼ੀ ‘ਚ ਲੋਕਾਂ ਨੇ ਦੀਪਮਾਲਾ ਕੀਤੀ ਸੀ । ਇਸ ਦਿਵਸ ਨੂੰ ਅਸੀਂ ਹਰ ਸਾਲ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਾਂ ।ਇਸੇ ਲਈ ਇਨਾਂ ਨੂੰ ਦਾਤਾ ਬੰਦੀ ਛੋੜ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ।
ਮੀਰੀ ਪੀਰੀ ਦੇ ਮਾਲਕ
ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨਾਂ ਨੂੰ ਮੀਰੀ ਪੀਰੀ ਦੇ ਮਾਲਕ ਵੀ ਕਿਹਾ ਜਾਂਦਾ ਹੈ । ਉਨਾਂ ਨੇ ਸਿੱਖ ਧਰਮ ਦੀ ਰੱਖਿਆ ਲਈ ਕਈ ਲੜਾਈਆਂ ਲੜੀਆਂ । ਉਨਾਂ ਦਾ ਜਨਮ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਅੰਮ੍ਰਿਤਸਰ ਦੇ ਪਿੰਡ ਵਡਾਲੀ 'ਚ ਜਿਸ ਨੂੰ ਗੁਰੂ ਦੀ ਵਡਾਲੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਦੇ ਵਿੱਚ ਹੋਇਆ ।ਉਨਾਂ ਦਾ ਪਾਲਣ ਪੋਸ਼ਣ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਕਈ ਹਸਤੀਆਂ ਦੀ ਛਤਰ ਛਾਇਆ 'ਚ ਹੋਇਆ ।
ਗੁਰੂ ਸਾਹਿਬ ਜਲਦ ਹੀ ਉਹ ਘੁੜਸਵਾਰੀ,ਨੇਜ਼ਾਬਾਜ਼ੀ ਅਤੇ ਹੋਰ ਹਥਿਆਰ ਚਲਾਉਣ 'ਚ ਨਿਪੁੰਨ ਹੋ ਗਏ । ਗੁਰੂ ਅਰਜਨ ਦੇਵ ਜੀ ਨੇ ਲਹੌਰ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਸ਼੍ਰੀ ਹਰਗੋੋਬਿੰਦ ਸਾਹਿਬ ਜੀ ਨੂੰ ਆਦੇਸ਼ ਦਿੱਤਾ ਕਿ ਪੁੱਤਰ ਹੁਣ ਤੁਸੀਂ ਸ਼ਸਤਰ ਧਾਰਨ ਕਰਨੇ ਹਨ ਅਤੇ ਉਸ ਸਮੇਂ ਤੱਕ ਡਟੇ ਰਹਿਣਾ ਜਦੋਂ ਤੱਕ ਜ਼ਾਲਮ ਜ਼ੁਲਮ ਕਰਨਾ ਨਹੀਂ ਛੱਡ ਦੇਂਦੇ।ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਦਾ ਕਹਿਣਾ ਮੰਨਦੇ ਹੋਏ ਅਜਿਹੀ ਸ਼ਕਤੀਸ਼ਾਲੀ ਫੌਜ ਗਠਿਤ ਕਰਨ ਦਾ ਫੈਸਲਾ ਲਿਆ ਜੋ ਹਰ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਸਾਹਸ ਰੱਖਦੀ ਹੋਵੇ ।ਇਸ ਤੋਂ ਬਾਬਾ ਬੁੱਢਾ ਜੀ ਨੇ ਉਨਾਂ ਨੂੰ ਮੀਰੀ ਸ਼ਕਤੀ ਦੀ ਕਿਰਪਾਨ ਧਾਰਨ ਕਰਵਾਈਜਦੋਂ ਕਿ ਪੀਰੀ ਦੀ ਤਲਵਾਰ ਗੁਰਬਾਣੀ ਦੇ ਗਿਆਨ ਦੀ ਤਲਵਾਰ, ਆਤਮਿਕ ਗਿਆਨ ਦੀ ਤਲਵਾਰ ਉਨਾਂ ਕੋਲ ਪਹਿਲਾਂ ਤੋਂ ਹੀ ਸੀ । ਇਸੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੀਰੀ ਪੀਰੀ ਦੇ ਮਾਲਕ ਵੀ ਕਿਹਾ ਜਾਂਦਾ ਹੈ ।
- PTC PUNJABI