ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਪਹਿਲਾਂ ਭਾਵੁਕ ਹੋਈ ਗਾਇਕ ਦੀ ਮਾਂ, ਕਿਹਾ ‘ਪੁੱਤ ਕਿੱਥੇ ਚਾਅ ਨਾਲ ਤੇਰੇ ਵਿਆਹ ਦਾ ਸਹਿਜਪਾਠ ਕਰਵਾਉਣਾ ਸੀ ਪਰ….’

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਰਸੀ ਤੋਂ ਪਹਿਲਾਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸ਼ੁੱਭ ਪੁੱਤ ਕਿੱਥੇ ਮੈਂ ਤੇਰੇ ਵਿਆਹ ਦਾ ਸਹਿਜਪਾਠ ਸਾਹਿਬ ਬੜੇ ਚਾਅ ਨਾਲ ਕਰਾਉਣਾ ਸੀ ਬੱਚੇ, ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਾਉਣ ਪੈ ਰਿਹੈ ਪੁੱਤ ।

Written by  Shaminder   |  March 13th 2023 11:26 AM  |  Updated: March 13th 2023 11:26 AM

ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਪਹਿਲਾਂ ਭਾਵੁਕ ਹੋਈ ਗਾਇਕ ਦੀ ਮਾਂ, ਕਿਹਾ ‘ਪੁੱਤ ਕਿੱਥੇ ਚਾਅ ਨਾਲ ਤੇਰੇ ਵਿਆਹ ਦਾ ਸਹਿਜਪਾਠ ਕਰਵਾਉਣਾ ਸੀ ਪਰ….’

 ਸਿੱਧੂ ਮੂਸੇਵਾਲਾ (Sidhu Moose Wala)ਦੀ ਪਹਿਲੀ ਬਰਸੀ (Death Anniversary) ਉਨ੍ਹਾਂ ਦੇ ਮਾਪਿਆਂ ਵੱਲੋਂ 19ਮਾਰਚ ਨੂੰ ਮਨਾਈ ਜਾ ਰਹੀ ਹੈ । ਇਸ ਤੋਂ ਪਹਿਲਾਂ ਸ਼ੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਮਾਂ (Mother)ਨੇ ਇੱਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । 

ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦਾ ਹੋਇਆ ਦਿਹਾਂਤ, ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

ਸਿੱਧੂ ਮੂਸੇਵਾਲਾ ਦੀ ਮਾਤਾ ਜੀ ਹੋਏ ਭਾਵੁਕ 

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਰਸੀ ਤੋਂ ਪਹਿਲਾਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਸ਼ੁੱਭ ਪੁੱਤ ਕਿੱਥੇ ਮੈਂ ਤੇਰੇ ਵਿਆਹ ਦਾ ਸਹਿਜਪਾਠ ਸਾਹਿਬ ਬੜੇ ਚਾਅ ਨਾਲ ਕਰਾਉਣਾ ਸੀ ਬੱਚੇ, ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਾਉਣ ਪੈ ਰਿਹੈ ਪੁੱਤ ।ਪਰ ਬੱਚੇ ਮੈਨੂੰ ਤੇਰੇ ਤੇ ਮਾਣ ਐ ਤੁਸੀ ਐਨੀ ਦੁਨੀਆ ਦਾ ਪਿਆਰ ਸਾਡੀ ਝੋਲੀ ਪਾਕੇ ਗਏ ਹੋ ।ਕਮੀ ਤਾਂ ਤੁਸੀ ਕੋਈ ਨੀ ਛੱਡੀ ਪਰ ਤੇਰੀ ਘਾਟ ਸਾਡੇ ਹਰ ਪਲ ਹਰ ਸਾਹ ਨਾਲ ਰੜਕਦੀਐ ਸਾਨੂੰ ਤੇਰੇ ਬਿਨਾ ਜੀਣਾ ਪੈ ਰਿਹੈ’।

ਹੋਰ ਪੜ੍ਹੋ : ਵਿਕਾਸ ਮਾਲੂ ਨੇ ਸਤੀਸ਼ ਕੌਸ਼ਿਕ ਦੀ ਮੌਤ ‘ਤੇ ਤੋੜੀ ਚੁੱਪ, ਕਿਹਾ ‘ਮੇਰੇ ਨਾਂਅ ‘ਤੇ ਚਿੱਕੜ ਸੁੱਟਿਆ ਗਿਆ’, ਵੀਡੀਓ ਕੀਤਾ ਸਾਂਝਾ

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਅਦਾਕਾਰਾ ਸੋਨਮ ਬਾਜਵਾ ਨੇ ਵੀ ਦਿਲ ਵਾਲਾ ਇਮੋਜੀ ਪੋਸਟ ਕੀਤਾ ਹੈ । ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਮਾਂ ਸਾਡਾ ਬਾਈ ਤੇ ਤੇਰਾ ਪੁੱਤ ਇੱਕ ਵਾਰ ਫਿਰ ਆਊਗਾ ਦੁਨੀਆ ‘ਤੇ ਭਰਮ ਭੁਲੇਖੇ ਦੂਰ ਕਰਨ’। ਇਸ ਤੋਂ ਇਲਾਵਾ ਹੋਰ ਵੀ ਪ੍ਰਸ਼ੰਸਕਾਂ ਨੇ ਕਈ ਕਮੈਂਟਸ ਇਸ ਪੋਸਟ ‘ਤੇ ਕੀਤੇ ਹਨ । 

ਬੀਤੇ ਸਾਲ ਹੋਇਆ ਸੀ ਕਤਲ

 ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ 29 ਮਈ ਨੂੰ ਕਰ ਦਿੱਤਾ ਗਿਆ ਸੀ । ਕੁਝ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਨੂੰ ਚੁਫੇਰਿਓਂ ਘੇਰਾ ਪਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network