ਭਾਈ ਪਿੰਦਰਪਾਲ ਸਿੰਘ ਜੀ ਨੇ ਸਾਂਝਾ ਕੀਤਾ ਦਰਬਾਰ ਸਾਹਿਬ ‘ਚ ਬਚਪਨ ਤੋਂ ਸੇਵਾ ਕਰਦੇ ਆ ਰਹੇ ਸਰੀਰਕ ਤੌਰ ‘ਤੇ ਅਸਮਰਥ ਸ਼ਖਸ ਦੇ ਨਾਲ ਵੀਡੀਓ

ਭਾਈ ਪਿੰਦਰਪਾਲ ਸਿੰਘ ਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸੇਵਾ ਕਰਨ ਵਾਲੇ ਸਰੀਰਕ ਤੌਰ ‘ਤੇ ਅਸਮਰਥ ਵਿਅਕਤੀ ਦੇ ਨਾਲ ਨਜ਼ਰ ਆ ਰਹੇ ਹਨ । ਜੋ ਕਿ ਦਰਬਾਰ ਸਾਹਿਬ ‘ਚ ਬਰਤਨਾਂ ਦੀ ਸੇਵਾ ਕਰਦਾ ਹੈ ।

Written by  Shaminder   |  November 03rd 2023 10:07 AM  |  Updated: November 03rd 2023 10:07 AM

ਭਾਈ ਪਿੰਦਰਪਾਲ ਸਿੰਘ ਜੀ ਨੇ ਸਾਂਝਾ ਕੀਤਾ ਦਰਬਾਰ ਸਾਹਿਬ ‘ਚ ਬਚਪਨ ਤੋਂ ਸੇਵਾ ਕਰਦੇ ਆ ਰਹੇ ਸਰੀਰਕ ਤੌਰ ‘ਤੇ ਅਸਮਰਥ ਸ਼ਖਸ ਦੇ ਨਾਲ ਵੀਡੀਓ

ਭਾਈ ਪਿੰਦਰਪਾਲ ਸਿੰਘ ਜੀ (Bhai Pinderpal Singh ji) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸੇਵਾ ਕਰਨ ਵਾਲੇ ਸਰੀਰਕ ਤੌਰ ‘ਤੇ ਅਸਮਰਥ ਵਿਅਕਤੀ ਦੇ ਨਾਲ ਨਜ਼ਰ ਆ ਰਹੇ ਹਨ । ਜੋ ਕਿ ਦਰਬਾਰ ਸਾਹਿਬ ‘ਚ ਬਰਤਨਾਂ ਦੀ ਸੇਵਾ ਕਰਦਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਭਾਈ ਪਿੰਦਰਪਾਲ ਸਿੰਘ ਜੀ ਨੇ ਲਿਖਿਆ ‘ਇਸ ਬੱਚੇ ਨਾ ਨਾਮ ਸੌਰਵ ਵਰਮਾ ਹੈ, ਤੁਰਦਾ ਹੈ ਤਾਂ ਸਰੀਰ ਵਿੱਚ  ਵਲ ਪੈਂਦੇ ਹਨ।

ਹੋਰ ਪੜ੍ਹੋ :  ਸੁੱਖ ਜੌਹਲ ਨੇ ਪਤਨੀ ਦੇ ਨਾਲ ਵਿਆਹ ‘ਚ ਪਾਇਆ ਭੰਗੜਾ, ਵੇਖੋ ਵੀਡੀਓ

ਸੇਵਾ ਕਰਦੇ ਪ੍ਰੇਮੀਆਂ ਦੇ ਦੱਸਣ ਅਨੁਸਾਰ ਇਹ ਛੋਟਿਆਂ ਹੁੰਦਿਆਂ ਤੋਂ ਹੀ ਸਵੇਰੇ ਹੀ ਭਾਂਡਿਆਂ ਦੀ ਸੇਵਾ ਵਿੱਚ ਆ ਜਾਂਦਾ ਹੈ ਅਤੇ ਦੇਰ ਰਾਤ ਤੱਕ ਸੇਵਾ ਵਿੱਚ ਹੀ ਰਹਿੰਦਾ ਹੈ।ਕਈ ਸਾਲਾਂ ਤੋਂ ਮੈਂ ਖੁਦ ਦੇਖ ਰਿਹਾ ਹਾਂ।ਮੈਨੂੰ ਬਹੁਤ ਪਿਆਰ ਕਰਦਾ ਹੈ,ਅੱਜ ਮੈਂ ਖੁਦ ਇਸ ਨਾਲ ਫੋਟੋ ਖਿਚਾਈ ਹੈ।ਇਸ ਪੋਸਟ ਦਾ ਮਤਲਬ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਕਿੰਨੀਆਂ ਭਾਵਨਾ ਵਾਲੀਆਂ ਛੁਪੀਆਂ ਹੋਈਆਂ ਰੂਹਾਂ ਗੁਰੂ ਰਾਮਦਾਸ ਜੀ ਦੀ ਗੋਦ ਦਾ ਆਨੰਦ ਮਾਣ ਰਹੀਆਂ ਹਨ’। 

ਭਾਈ ਪਿੰਦਰਪਾਲ ਸਿੰਘ ਜੀ ਦੇ ਨਾਲ ਕਰਦਾ ਹੈ ਬਹੁਤ ਮੋਹ 

ਭਾਈ ਪਿੰਦਰਪਾਲ ਸਿੰਘ ਜੀ ਦੇ ਨਾਲ ਸੌਰਵ ਦਾ ਬਹੁਤ ਪਿਆਰ ਹੈ । ਜਦੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਭਾਈ ਸਾਹਿਬ ਉਸ ਨੂੰ ਮਿਲੇ ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਭਾਈ ਸਾਹਿਬ ਨੇ ਉਸ ਨੂੰ ਆਪਣੇ ਕਲਾਵੇ ‘ਚ ਲੈ ਲਿਆ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network