ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਭਿੰਦਾ ਔਜਲਾ ਹਸਪਤਾਲ ‘ਚ ਭਰਤੀ, ਹੋਈ ਸਰਜਰੀ, ਪੰਜਾਬੀ ਸਿਤਾਰਿਆਂ ਨੇ ਜਲਦ ਸਿਹਤਯਾਬੀ ਲਈ ਕੀਤੀ ਅਰਦਾਸ

ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਭਿੰਦਾ ਔਜਲਾ ਦੀ ਵੋਕਲ ਕਾਰਡਸ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਕਰਵਾਈ ਗਈ ਹੈ। ਜਿਸ ਦੀ ਜਾਣਕਾਰੀ ਭਿੰਦਾ ਔਜਲਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।

Reported by: PTC Punjabi Desk | Edited by: Shaminder  |  June 25th 2024 11:53 AM |  Updated: June 25th 2024 11:55 AM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਭਿੰਦਾ ਔਜਲਾ ਹਸਪਤਾਲ ‘ਚ ਭਰਤੀ, ਹੋਈ ਸਰਜਰੀ, ਪੰਜਾਬੀ ਸਿਤਾਰਿਆਂ ਨੇ ਜਲਦ ਸਿਹਤਯਾਬੀ ਲਈ ਕੀਤੀ ਅਰਦਾਸ

ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਭਿੰਦਾ ਔਜਲਾ (Bhinda Aujla) ਦੀ ਵੋਕਲ ਕਾਰਡਸ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਕਰਵਾਈ ਗਈ ਹੈ। ਜਿਸ ਦੀ ਜਾਣਕਾਰੀ ਭਿੰਦਾ ਔਜਲਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਸਿਹਤ ਦਾ ਹਾਲ ਦੱਸਦੇ ਹੋਏ ਇੰਡਸਟਰੀ ਦੇ ਗਾਇਕਾਂ ਨੂੰ ਨਸੀਹਤ ਵੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਕਿਰਪਾ ਕਰਕੇ ਮੇਰੀ ਸਾਰੇ ਗਾਇਕ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਿਆਦਾ ਲਾਊਡ ਨਾ ਗਾਇਆ ਕਰੋ।

ਹੋਰ ਪੜ੍ਹੋ  : ਦਿਲਜੀਤ ਦੋਸਾਂਝ ਨੂੰ ਮਿਲ ਕੇ ਫੁੱਟ-ਫੁੱਟ ਰੋਣ ਲੱਗਿਆ ਫੈਨ, ਗਾਇਕ ਨੇ ਵੀਡੀਓ ਕੀਤਾ ਸਾਂਝਾ

ਨਹੀਂ ਤਾਂ ਵੋਕਲ ਖਰਾਬ ਹੋ ਜਾਣਗੇ ਅਤੇ ਨਾ ਹੀ ਜ਼ਿਆਦਾ ਤਣਾਅ ਲਿਆ ਕਰੋ। ਨਾ ਹੀ ਚੀਕਾਂ ਮਾਰ ਕੇ ਡਾਇਲੌਗ ਬੋਲਿਆ ਕਰੋ। ਪਲੀਜ਼ ਆਪਣੇ ਕਰੀਅਰ ਨੂੰ ਧਿਆਨ ‘ਚ ਰੱਖਦੇ ਹੋਏ ਧਿਆਨ ਦੇ ਨਾਲ ਗਾਓ।ਇਸ ਦਾ ਹੱਲ ਸਿਰਫ਼ ਸਰਜਰੀ ਹੈ ਅਤੇ ਇਹ ਵੀਡੀਓ ਮੈਂ ਕੋਈ ਹਮਦਰਦੀ ਲੈਣ ਦੇ ਲਈ ਨਹੀਂ ਬਣਾਇਆ ।

ਸਿਰਫ ਤੁਹਾਨੂੰ ਜਾਗਰੂਕ ਕਰਨ ਦੇ ਲਈ ਹੈ । ਮੈਨੂੰ ਗਲਤ ਨਾ ਲਿਓ’।ਭਿੰਦਾ ਔਜਲਾ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਹਨਾਂ ਦੀ ਜਲਦ ਸਿਹਤਯਾਬੀ ਲਈ ਗਾਇਕਾਂ ਨੇ ਅਰਦਾਸ ਕੀਤੀ ਹੈ। 

ਭਿੰਦਾ ਔਜਲਾ ਦਾ ਵਰਕ ਫ੍ਰੰਟ 

ਭਿੰਦਾ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਤੇਰੀ ਪਿਆਰੀ ਪਿਆਰੀ ਦੋ ਅੱਖੀਆਂ, ਸਰਦਾਰੀ, ਕਲਯੁੱਗੀ ਮਿਰਜ਼ਾ, ਧੋਖੇਬਾਜ਼ੀ ਸਣੇ ਕਈ ਹਿੱਟ ਗੀਤ ਗਾਏ ਹਨ । 

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network