‘ਬੀਬੀ ਰਜਨੀ’ ਫ਼ਿਲਮ ਦਾ ਟੀਜ਼ਰ ਰਿਲੀਜ਼, ‘ਬੀਬੀ ਰਜਨੀ’ ਦੀ ਸੀ ਗੁਰੁ ਘਰ ‘ਚ ਬਹੁਤ ਆਸਥਾ, ਟੀਜ਼ਰ ਫੈਨਸ ਨੂੰ ਆ ਰਿਹਾ ਪਸੰਦ

ਰੂਪੀ ਗਿੱਲ, ਯੋਗਰਾਜ ਸਿੰਘ ਅਤੇ ਜੱਸ ਬਾਜਵਾ ਸਟਾਰਰ ਫ਼ਿਲਮ ‘ਬੀਬੀ ਰਜਨੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਫ਼ਿਲਮ ਨੂੰ ਅਮਰ ਹੁੰਦਲ ਨੇ ਬਣਾਇਆ ਹੈ ਤੇ ਪ੍ਰੋਡਿਊਸ ਕੀਤਾ ਹੈ ਪਿੰਕੀ ਧਾਲੀਵਾਲ ਤੇ ਨਿਤਿਨ ਤਲਵਾਰ ਦੇ ਵੱਲੋਂ।

Reported by: PTC Punjabi Desk | Edited by: Shaminder  |  July 03rd 2024 01:25 PM |  Updated: July 03rd 2024 01:25 PM

‘ਬੀਬੀ ਰਜਨੀ’ ਫ਼ਿਲਮ ਦਾ ਟੀਜ਼ਰ ਰਿਲੀਜ਼, ‘ਬੀਬੀ ਰਜਨੀ’ ਦੀ ਸੀ ਗੁਰੁ ਘਰ ‘ਚ ਬਹੁਤ ਆਸਥਾ, ਟੀਜ਼ਰ ਫੈਨਸ ਨੂੰ ਆ ਰਿਹਾ ਪਸੰਦ

ਰੂਪੀ ਗਿੱਲ, ਯੋਗਰਾਜ ਸਿੰਘ ਅਤੇ ਜੱਸ ਬਾਜਵਾ ਸਟਾਰਰ ਫ਼ਿਲਮ ‘ਬੀਬੀ ਰਜਨੀ’ (Bibi rajni) ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਫ਼ਿਲਮ ਨੂੰ ਅਮਰ ਹੁੰਦਲ ਨੇ ਬਣਾਇਆ ਹੈ ਤੇ ਪ੍ਰੋਡਿਊਸ ਕੀਤਾ ਹੈ ਪਿੰਕੀ ਧਾਲੀਵਾਲ ਤੇ ਨਿਤਿਨ ਤਲਵਾਰ ਦੇ ਵੱਲੋਂ।ਫ਼ਿਲਮ ਦੀ ਮੁੱਖ ਭੂਮਿਕਾ ‘ਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ,ਜੱਸ ਬਾਜਵਾ, ਬੀ ਐੱਨ ਸ਼ਰਮਾ ਸਣੇ ਕਈ ਸਿਤਾਰੇ ਨਜ਼ਰ ਆਉਣਗੇ ।

ਹੋਰ ਪੜ੍ਹੋ  : ਪਤੀ ਜ਼ਹੀਰ ਇਕਬਾਲ ਦੇ ਨਾਲ ਹਨੀਮੂਨ ‘ਤੇ ਅਦਾਕਾਰਾ ਸੋਨਾਕਸ਼ੀ ਸਿਨ੍ਹਾ, ਜਾਣੋ ਕਿਉਂ ਹਨੀਮੂਨ ‘ਤੇ ਹੋਣ ਵਾਲੀ ਸੀ ਦੋਨਾਂ ਦੀ ਲੜਾਈ !

ਬੀਬੀ ਰਜਨੀ ਗੁਰੁ ਘਰ ਦੀ ਸੇਵਕ 

ਬੀਬੀ ਰਜਨੀ ਰਾਏ ਦੁਣੀ ਚੰਦ ਦੀਆਂ ਸੱਤ ਧੀਆਂ ‘ਚ ਸਭ ਤੋਂ ਛੋਟੀ ਧੀ ਸੀ। ਉਸ ਨੂੰ ਪ੍ਰਮਾਤਮਾ ‘ਚ ਅਥਾਹ ਵਿਸ਼ਵਾਸ ਸੀ ਅਤੇ ਉਹ ਗੁਰੁ ਘਰ ਦੀ ਪੱਕੀ ਸੇਵਕ ਸੀ । ਇੱਕ ਦਿਨ ਇਸੇ ਤਰ੍ਹਾਂ ਸਾਰੀਆਂ ਧੀਆਂ ਆਪਣੇ ਪਿਤਾ ਦੀ ਤਾਰੀਫ ਕਰ ਰਹੀਆਂ ਸਨ ਅਤੇ ਪਿਤਾ ਵੱਲੋਂ ਦਿੱਤੇ ਕੱਪੜੇ ਲੱਤੇ ਅਤੇ ਗਹਿਣਿਆਂ ਦੀਆਂ ਗੱਲਾਂ ਕਰਦੀਆਂ ਹੋਈਆਂ ਤਾਰੀਫਾਂ ਕਰ ਰਹੀਆਂ ਸਨ। ਪਰ ਬੀਬੀ ਰਜਨੀ ਨੇ ਕਿਹਾ ਸੀ ਕਿ ਇਹ ਤਾਂ ਪ੍ਰਮਾਤਮਾ ਸਭ ਨੂੰ ਦੇਣ ਵਾਲਾ ਹੈ ਸਾਡੇ ਪਿਤਾ ਤਾਂ ਇੱਕ ਜ਼ਰੀਆ ਹਨ ।

ਜੋ ਸਾਨੁੰ ਉਸ ਮਾਲਕ ਵੱਲੋਂ ਬਖਸ਼ੀਆਂ ਦਾਤਾਂ ਸਾਨੂੰ ਦਿੰਦੇ ਹਨ । ਇਹ ਗੱਲ ਸੁਣ ਕੇ ਦੁਣੀ ਚੰਦ ਅੱਗ ਬਬੂਲਾ ਹੋ ਗਿਆ ਅਤੇ ਉਸ ਨੇ ਬੀਬੀ ਰਜਨੀ ਨੂੰ ਕਿਸੇ ਕੋਹੜੀ ਦੇ ਨਾਲ ਵਿਆਹ ਦਿੱਤਾ ਸੀ । ਪਰ ਬੀਬੀ ਰਜਨੀ ਨੇ ਇਸ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਮੰਨ ਕੇ ਕੋਹੜੀ ਦੇ ਨਾਲ ਵਿਆਹ ਕਰਵਾ ਲਿਆ ਸੀ। ਪਰ ਬੀਬੀ ਰਜਨੀ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਗੁਰੁ ਰਾਮਦਾਸ ਪਾਤਸ਼ਾਹ ਨੇ ਹੱਲ ਕਰ ਦਿੱਤਾ ਸੀ।ਇਸ ਫ਼ਿਲਮ ਦੇ ਜ਼ਰੀਏ ਵੀ ਬੀਬੀ ਰਜਨੀ ਦੀ ਗੁਰੁ ਘਰ ‘ਚ ਅਥਾਹ ਵਿਸ਼ਵਾਸ਼ ਅਤੇ ਪ੍ਰੇਮ ਨੂੰ ਦਰਸਾਇਆ ਗਿਆ ਹੈ।   

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network