ਬਿੱਗ ਬੌਸ ਫੇਮ ਅਭਿਸ਼ੇਕ ਕੁਮਾਰ ਨੇ ਨਿੱਕੇ ਸ਼ੁਭ ਦੇ ਜਨਮ 'ਤੇ ਪ੍ਰਗਟਾਈ ਖੁਸ਼ੀ, ਕਿਹਾ- ਬਾਬਾ ਕਿਰਪਾ ਕਰੇ
Abhishek Kumar congratulate Sidhu Parents : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਇੱਕ ਵਾਰ ਫਿਰ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਸਿੱਧੂ ਦੇ ਮਾਪਿਆਂ ਦੇ ਘਰ 17 ਮਾਰਚ ਨੂੰ ਪੁੱਤਰ ਨੇ ਜਨਮ ਲਿਆ, ਜਿਸ ਦੇ ਚਲਦਿਆਂ ਹਰ ਆਮ ਤੇ ਖਾਸ ਵਿਅਕਤੀ ਸਿੱਧੂ ਦੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਹਨ। ਹਾਲ ਹੀ 'ਚ ਬਿੱਗ ਬੌਸ ਫੇਮ ਅਭਿਸ਼ੇਕ ਕੁਮਾਰ (Abhishek Kumar) ਨੇ ਨਿੱਕੇ ਸ਼ੁਭ ਦੇ ਜਨਮ 'ਤੇ ਖੁਸ਼ੀ ਪ੍ਰਗਟਾਈ ਹੈ ਤੇ ਸਿੱਧੂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
Dil khush hogya aaj ❤️???? Veera fer aagya ???? baba mehar kari ????????
— Abhishek Kumar (@Abhishekkuma08) March 17, 2024
'ਬਿੱਗ ਬੌਸ 17' (Bigg Boss 17) ਦੇ ਫਰਸਟ ਰਨਰ ਅੱਪ ਅਭਿਸ਼ੇਕ ਕੁਮਾਰ ਨੇ ਵੀ ਇਸ ਖਬਰ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਨੇ ਨਿੱਕੇ ਸਿੱਧੂ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
ਬਿੱਗ ਬੌਸ 17 ਦੇ ਪਹਿਲੇ ਰਨਰ ਅੱਪ ਅਭਿਸ਼ੇਕ ਕੁਮਾਰ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਟਵੀਟ ਸ਼ੇਅਰ ਕਰ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਆਪਣੇ ਛੋਟੇ ਬੇਟੇ ਨੂੰ ਗੋਦ 'ਚ ਫੜੀ ਹੋਈ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਨਿੱਕੇ ਸਿੱਧੂ ਦੇ ਆਉਣ ਨਾਲ ਮੇਰਾ ਦਿਲ ਖੁਸ਼ ਹੋ ਗਿਆ। ਬਾਬਾ ਕਿਰਪਾ ਕਰੇ।"
#SidhuMooseWala bai ???? rabb hun mehar kari ????
— Abhishek Kumar (@Abhishekkuma08) March 17, 2024
ਹੋਰ ਪੜ੍ਹੋ: Google Doodle: ਗੂਗਲ ਨੇ ਨਵਰੋਜ਼ ਦਾ ਡੂਡਲ ਬਣਾ ਕੇ ਕੀਤਾ ਪਾਰਸੀ ਨਵੇਂ ਸਾਲ ਦਾ ਸਵਾਗਤਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ 'ਤੇ ਕਿਸੇ ਨੇ ਵੀ ਕੋਈ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ। ਹੁਣ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਇਕ ਪੁੱਤਰ ਦੇ ਪਿਤਾ ਬਣ ਗਏ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ 'ਨਿੱਕੇ ਸਿੱਧੂ' ਦਾ ਨਾਂਅ ਵੀ ਸ਼ੁਭਦੀਪ ਸਿੰਘ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, 'ਮੇਰਾ ਜੋ ਗਿਆ ਸੀ, ਉਹੀ ਵਾਪਸ ਆਇਆ ਹੈ' ਸਾਨੂੰ ਜਿਉਣ ਦਾ ਸਹਾਰਾ ਮਿਲ ਗਿਆ ਹੈ। '
-